SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਆਸਟ੍ਰੇਲੀਆ ਵੀਜ਼ਾ ਲਈ ਅੰਗਰੇਜ਼ੀ ਟੈਸਟਾਂ 'ਚ ਵੱਡਾ ਬਦਲਾਅ, ਨਵੇਂ ਨਿਯਮ ਕੀ ਹਨ?

8/7/2025
7 ਅਗਸਤ 2025 ਨੂੰ ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਵੀਜ਼ਾ ਅਰਜ਼ੀਆਂ ਲਈ ਮੰਨਜ਼ੂਰਸ਼ੁਦਾ ਅੰਗਰੇਜ਼ੀ ਭਾਸ਼ਾ ਟੈਸਟਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਇਹ ਬਦਲਾਅ ਟੈਸਟਾਂ ਦੀਆਂ ਕਿਸਮਾਂ, ਸਕੋਰ ਦੀ ਲੋੜਾਂ ਅਤੇ ਫਾਰਮੈਟ ਉੱਤੇ ਅਸਰ ਪਾਉਂਦੇ ਹਨ। ਆਸਟ੍ਰੇਲੀਆ ਵਿੱਚ ਵੀਜ਼ਾ ਲਈ ਅਰਜ਼ੀ ਦੇਣ ਦੀ ਤਿਆਰੀ ਕਰ ਰਹੇ ਹਰ ਵਿਅਕਤੀ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਨਵੀਆਂ ਅੰਗਰੇਜ਼ੀ ਭਾਸ਼ਾ ਦੀਆਂ ਲੋੜਾਂ ਨੂੰ ਪੂਰਾ ਕਰ ਰਿਹਾ ਹੈ ਜਾਂ ਨਹੀਂ। ਇਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਮਾਈਗ੍ਰੇਸ਼ਨ ਮਾਹਿਰ ਅਰੁਨ ਬਾਂਸਲ ਦੇ ਨਾਲ। ਕੀ ਹਨ ਇਹ ਤਬਦੀਲੀਆਂ, ਜਾਨਣ ਲਈ ਸੁਣੋ ਇਹ ਪੌਡਕਾਸਟ...

Duration:00:07:25

Ask host to enable sharing for playback control

ਖਬਰਨਾਮਾ: ਆਨ ਰੋਡ ਟੈਸਟਿੰਗ ਵਿੱਚ ਇਸ਼ਤਿਹਾਰੀ ਮਿਆਰਾਂ 'ਤੇ ਪੂਰੇ ਨਹੀਂ ਉੱਤਰੇ ਇਲੈਕਟ੍ਰਿਕ ਵਾਹਨ

8/7/2025
ਆਨ ਰੋਡ ਟੈਸਟਿੰਗ ਤੋਂ ਪਤਾ ਲੱਗਾ ਹੈ ਕਿ ਆਸਟ੍ਰੇਲੀਆ ਦੇ ਕੁਝ ਸਭ ਤੋਂ ਵੱਧ ਵਿਕਣ ਵਾਲੇ ਇਲੈਕਟ੍ਰਿਕ ਵਾਹਨ ਆਪਣੇ ਇਸ਼ਤਿਹਾਰੀ ਮਿਆਰਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਹਨ, ਅਤੇ ਇਹ ਵਾਅਦੇ ਨਾਲੋਂ ਕਾਫ਼ੀ ਜ਼ਿਆਦਾ ਬਿਜਲੀ ਦੀ ਖਪਤ ਕਰ ਰਹੇ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Duration:00:05:58

Ask host to enable sharing for playback control

'A threat no one else sees': The daily, invisible burden of racism for First Nations Australians - SBS Examines: ਫਸਟ ਨੇਸ਼ਨਜ਼ ਆਸਟ੍ਰੇਲੀਅਨਜ਼ ਦੇ ਖਿਲਾਫ ਨਸਲਵਾਦ ਦੀ ਨਜ਼ਰਅੰਦਾਜ਼ੀ ਭਿਆਨਕ ਹੋ ਸਕਦੀ ਹੈ।

8/6/2025
Indigenous Australians have experienced increased racism over the past decade. Young people and multicultural communities could help shift the narrative. - ਪਿਛਲੇ ਦਹਾਕੇ ਦੌਰਾਨ ਆਦਿਵਾਸੀ ਆਸਟ੍ਰੇਲੀਅਨ ਲੋਕਾਂ ਨੇ ਨਸਲਵਾਦ ਦਾ ਵਧੇਰੇ ਅਨੁਭਵ ਕੀਤਾ ਹੈ। ਨੌਜਵਾਨ ਅਤੇ ਬਹੁ-ਸੱਭਿਆਚਾਰਕ ਭਾਈਚਾਰੇ ਬਿਰਤਾਂਤ ਨੂੰ ਬਦਲਣ ਵਿੱਚ ਮਦਦ ਕਰ ਸਕਦੇ ਹਨ।

Duration:00:06:43

Ask host to enable sharing for playback control

ਆਸਟ੍ਰੇਲੀਆ ਵਧਾਏਗਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ, 'ਖਰਚੇ ਪੂਰੇ ਕਰਨ ਲਈ ਸੰਘਰਸ਼ ਕਰ ਰਹੇ' ਨੌਜਵਾਨਾਂ ਨੂੰ ਮੁਕਾਬਲਾ ਵਧਣ ਦਾ ਖ਼ਦਸ਼ਾ

8/6/2025
2026 ਤੋਂ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 295,000 ਤੱਕ ਵਧਾ ਦਿੱਤੀ ਜਾਵੇਗੀ। ਇਹ 2025 ਦੇ ਮੁਕਾਬਲੇ 25,000 ਸਥਾਨਾਂ ਦਾ ਵਾਧਾ ਹੈ। ਸਰਕਾਰ ਨੇ ਕਿਹਾ ਕਿ ਇਸਦਾ ਉੱਦੇਸ਼ "ਅੰਤਰਰਾਸ਼ਟਰੀ ਸਿੱਖਿਆ ਖੇਤਰ ਲਈ ਸਥਿਰਤਾ ਪ੍ਰਦਾਨ ਕਰਨਾ ਹੈ।" ਪਰ ਆਸਟ੍ਰੇਲੀਆ ਵਿੱਚ ਮੌਜੂਦ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਕਿਉਂਕਿ ਉਹ ਪਹਿਲਾਂ ਹੀ ਨੌਕਰੀਆਂ ਲੱਭਣ ਲਈ ਸੰਘਰਸ਼ ਕਰ ਰਹੇ ਹਨ।

Duration:00:09:21

Ask host to enable sharing for playback control

ਮੁੱਕੇਬਾਜ਼ੀ ਵਿੱਚ ਉਭਰਦਾ ਸਿਤਾਰਾ ਇਸ਼ਮੀਤ ਕੌਰ - ਨੈਸ਼ਨਲ ਟਾਈਟਲ ਤੋਂ ਓਲੰਪਿਕ ਤੱਕ ਦੇ ਸੁਫਨੇ

8/6/2025
ਕਲਾਸ 11 ਦੀ ਵਿਦਿਆਰਥਣ ਇਸ਼ਮੀਤ ਕੌਰ ਸੰਧੂ ਨੇ 16 ਸਾਲ ਦੀ ਉਮਰ ਵਿੱਚ ‘ਜੂਨੀਅਰ ਕਵੀਨ ਆਫ਼ ਦ ਰਿੰਗ’ ਬਣ ਕੇ ਆਪਣੇ ਬਾਕਸਿੰਗ ਸੁਪਨੇ ਨੂੰ ਹਕੀਕਤ ਬਣਾਉਣ ਦੀ ਠੋਸ ਸ਼ੁਰੂਆਤ ਕੀਤੀ ਹੈ। ਹਫ਼ਤੇ ਵਿੱਚ ਛੇ ਦਿਨ ਦੀ ਸਖ਼ਤ ਟਰੇਨਿੰਗ ਨਾਲ ਹੁਣ ਉਹ ਰਾਸ਼ਟਰੀ ਖਿਤਾਬ, ਕਾਮਨਵੈਲਥ ਗੇਮਜ਼ ਅਤੇ ਓਲੰਪਿਕ ਗੇਮਜ਼ ਵਰਗੇ ਅੰਤਰਰਾਸ਼ਟਰੀ ਮੰਚ ਲਈ ਤਿਆਰੀ ਕਰ ਰਹੀ ਹੈ।

Duration:00:12:41

Ask host to enable sharing for playback control

ਕੀ ਤੁਸੀਂ ਖਰਚਿਆਂ ਕਰਕੇ ਦੰਦਾਂ ਦੀ ਜਾਂਚ ਟਾਲ ਰਹੇ ਹੋ?

8/6/2025
ਆਸਟ੍ਰੇਲੀਅਨ ਡੈਂਟਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹਰ ਸਾਲ ਲਗਭਗ 1.5 ਮਿਲੀਅਨ ਬੱਚੇ ਪ੍ਰਦਾਨ ਕੀਤੀ ਜਾ ਰਹੀ ਦੰਦਾਂ ਦੀ ਦੇਖਭਾਲ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਡੈਂਟਲ ਹੈਲਥ ਹਫਤੇ ਵਿੱਚ, ਦੰਦਾਂ ਦੇ ਡਾਕਟਰ ਮਾਪਿਆਂ ਨੂੰ ਇਹ ਪਤਾ ਕਰਨ ਲਈ ਕਹਿ ਰਹੇ ਹਨ ਕਿ ਕੀ ਉਹ ਮੁਫ਼ਤ ਦੰਦਾਂ ਦੀ ਦੇਖਭਾਲ ਲਈ ਯੋਗ ਹਨ? ਮੈਲਬਰਨ ਵਿੱਚ ਇੱਕ ਡੈਂਟਿਸਟ ਵਜੋਂ ਕੰਮ ਕਰ ਰਹੇ ਡਾ. ਸੁਮੀਤ ਸਿੰਘ ਨਾਲ ਦੰਦਾ ਦੀ ਸਾਂਭ ਸੰਭਾਲ ਅਤੇ ਇਹਨਾਂ ਦੇ ਇਲਾਜ ਨਾਲ ਸਬੰਧਿਤ ਕਈ ਅਹਿਮ ਜਾਣਕਾਰੀਆਂ ਇਸ ਪੌਡਕਾਸਟ ਰਾਹੀਂ ਪ੍ਰਾਪਤ ਕਰੋ।

Duration:00:06:25

Ask host to enable sharing for playback control

ਕੁਈਨਸਲੈਂਡ ਦੇ 50,000 ਤੋਂ ਵੱਧ ਅਧਿਆਪਕਾਂ ਨੇ ਕੀਤੀ ਹੜਤਾਲ, ਗਾਇਕ ਹਰਭਜਨ ਮਾਨ ਸੜਕ ਹਾਦਸੇ 'ਚੋਂ ਵਾਲ ਵਾਲ ਬਚੇ ‘ਤੇ ਹੋਰ ਖਬਰਾਂ

8/6/2025
ਅੱਜ ਕੁਈਨਸਲੈਂਡ ਵਿੱਚ ਲੱਗਭੱਗ 50,000 ਅਧਿਆਪਕਾਂ ਨੇ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਕੰਮ ਛੱਡ ਕੇ ਹੜਤਾਲ ਕੀਤੀ ਜਿਸ ਨਾਲ 5 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ। ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀ ਕਾਰ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਪਰ ਉਹਨਾਂ ਨੂੰ ਕੋਈ ਵੱਡੀ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

Duration:00:04:44

Ask host to enable sharing for playback control

ਕੌਣ ਕਰ ਰਿਹਾ ਹੈ ਵਧੇਰੇ ਸੰਘਰਸ਼? ਕਿਰਾਏਦਾਰ ਜਾਂ ਮਕਾਨ ਮਾਲਕ?

8/6/2025
ਤਾਜ਼ਾ ਰਿਪੋਰਟ ਮੁਤਾਬਕ ਘਰਾਂ ਦੇ ਕਿਰਾਏ ਅਜੇ ਵੀ ਵੱਧ ਹਨ ਤੇ ਕਿਰਾਏਦਾਰਾਂ ਲਈ ਘਰਾਂ ਦੀ ਘਾਟ ਹੈ। ਪਰ ਮੈਲਬਰਨ ਰਹਿੰਦੇ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਨੇ ਪਹਿਲੀ ਵਾਰ ਆਪਣਾ ਘਰ ਕਿਰਾਏ 'ਤੇ ਦਿੱਤਾ ਅਤੇ ਕਿਰਾਏਦਾਰ ਲੱਭਣਾ ਆਸਾਨ ਨਹੀਂ ਸੀ। 'ਕੈਪੀਟਲ ਐਂਡ ਕੋ ਰੀਅਲ ਅਸਟੇਟ' ਦੇ ਡਾਇਰੈਕਟਰ ਕਰਨ ਸਿੰਘ ਮੁਤਾਬਕ ਕਿਰਾਏਦਾਰਾਂ ਲਈ ਕਈ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਪਰ ਮਾਲਕਾਂ ਦੀ ਸਥਿਤੀ ਮੌਜੂਦਾ ਸਮੇਂ ਤੰਗ ਹੋ ਰਹੀ ਹੈ। ਤਾਜ਼ਾ 'ਡੋਮੇਨਜ਼ ਕੁਆਰਟਲੀ ਰਿਪੋਰਟ' ਮੁਤਾਬਕ ਦੇਸ਼ ਭਰ ਵਿੱਚ ਰੈਂਟਲ ਪ੍ਰਾਪਰਟੀਆਂ ਦੀ ਅਜੇ ਵੀ ਘਾਟ ਹੈ ਅਤੇ ਡਾਰਵਿਨ ਤੋਂ ਇਲਾਵਾ ਹੋਰ ਕਿਤੇ ਵੀ ਕਿਰਾਇਆਂ ਵਿੱਚ ਫਰਕ ਨਹੀਂ ਆਇਆ।

Duration:00:12:45

Ask host to enable sharing for playback control

ਸਾਲਾਨਾ 25ਵੇਂ ਗਰਮਾ ਫੈਸਟੀਵਲ ਦਾ ਵੱਖ-ਵੱਖ ਸੱਭਿਆਚਾਰਕ ਭਾਈਚਾਰਿਆਂ ਤੋਂ ਆਏ ਲੋਕਾਂ ਨੇ ਮਾਣਿਆ ਆਨੰਦ

8/6/2025
ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਸਵਦੇਸ਼ੀ ਮਾਮਲਿਆਂ ਦੇ ਮੰਚ 25ਵੇਂ ਗਰਮਾ ਫੈਸਟੀਵਲ ਵਿੱਚ ਦੇਸ਼ ਭਰ ਦੇ ਲੋਕ ਗੁਮਾਤਜ਼ ਕੰਟਰੀ ਵਿੱਚ ਇਕੱਠੇ ਹੋਏ ਹਨ ਅਤੇ ਹਾਜ਼ਰ ਲੋਕਾਂ ਨੇ ਬਹੁ-ਸੱਭਿਆਚਾਰਕ ਆਸਟ੍ਰੇਲੀਆ ਵਿੱਚ ਸਮਝ ਅਤੇ ਮੇਲ-ਮਿਲਾਪ ਨੂੰ ਉਤਸ਼ਾਹਿਤ ਕਰਦੇ ਹੋਏ ਸਵਦੇਸ਼ੀ ਸੱਭਿਆਚਾਰ ਦਾ ਜਸ਼ਨ ਮਨਾਉਣ ਦੀ ਇਸ ਦੀ ਸ਼ਕਤੀ ਉੱਤੇ ਵਿਚਾਰ ਕੀਤਾ ਹੈ।

Duration:00:06:06

Ask host to enable sharing for playback control

'A I' ਫੈਲਾ ਰਿਹਾ ਹੈ ਗੁਰਬਾਣੀ ਬਾਰੇ ਗਲਤ ਜਾਣਕਾਰੀ: ਸ਼੍ਰੋਮਣੀ ਕਮੇਟੀ

8/6/2025
ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਟੂਲਸ ਰਾਹੀਂ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦੇ ਕਥਿਤ ਇਲਜ਼ਾਮ ਲਗਾਉਂਦੇ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਗ਼ਲਤ ਜਾਣਕਾਰੀਆਂ ’ਤੇ ਰੋਕ ਲਗਾਉਣ ਲਈ ਕਿਹਾ ਹੈ। ਕੀ ਹੈ ਪੂਰਾ ਮਾਮਲਾ ਅਤੇ AI ਦੇ ਯੁੱਗ ਵਿੱਚ, ਇਹ ਕਿਵੇਂ ਯਕੀਨੀ ਬਣਾਇਆ ਜਾਵੇ ਕਿ ਤੁਸੀਂ ਔਨਲਾਈਨ ਜੋ ਜਾਣਕਾਰੀ ਪ੍ਰਾਪਤ ਕਰ ਰਹੇ ਹੋ ਉਹ ਸਹੀ ਹੈ? ਪੂਰਾ ਮਾਮਲਾ ਜਾਨਣ ਲਈ ਅਤੇ ਮਾਹਰਾਂ ਦੀ ਸਲਾਹ ਸੁਣਨ ਲਈ ਇਹ ਪੌਡਕਾਸਟ ਸੁਣੋ...

Duration:00:06:36

Ask host to enable sharing for playback control

For many Muslim women in Australia, Islamophobia feels inevitable - SBS Examines: ਆਸਟ੍ਰੇਲੀਆ ਦੀਆਂ ਬਹੁਤ ਸਾਰੀਆਂ ਮੁਸਲਿਮ ਔਰਤਾਂ ਮੁਤਾਬਕ ਇਸਲਾਮੋਫੋਬੀਆ ਨਾਲ ਨਜਿੱਠਣਾ ਅਸੰਭਵ ਹੈ

8/5/2025
“We're talking about thousands and thousands of incidents ... for many Muslim females who wear the headscarf, they feel that an incident of Islamophobia is what it means to be a Muslim here in Australia." - "ਅਸੀਂ ਹਜ਼ਾਰਾਂ ਘਟਨਾਵਾਂ ਬਾਰੇ ਗੱਲ ਕਰ ਰਹੇ ਹਾਂ... ਬਹੁਤ ਸਾਰੀਆਂ ਮੁਸਲਿਮ ਔਰਤਾਂ ਜੋ ਸਿਰ ਢੱਕਦੀਆਂ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਵਿੱਚ ਮੁਸਲਮਾਨ ਹੋਣ ਦਾ ਮਤਲਬ ਇਸਲਾਮੋਫੋਬੀਆ ਦੀ ਘਟਨਾ ਦਾ ਸ਼ਿਕਾਰ ਹੋਣਾ ਹੈ।"

Duration:00:06:23

Ask host to enable sharing for playback control

ਨੈਪਲੈਨ ਨਤੀਜੇ: ਅਕਾਦਮਿਕ ਉਮੀਦਾਂ ’ਤੇ ਖਰੇ ਨਹੀਂ ਉਤਰੇ ਬਹੁਤੇ ਬੱਚੇ

8/5/2025
ਆਸਟ੍ਰੇਲੀਆ ਭਰ ਵਿੱਚ ਨੈਪਲੈਨ ਭਾਵ ਕਿ ਨੈਸ਼ਨਲ ਅਸੈਸਮੈਂਟ ਪ੍ਰੋਗਰਾਮ-ਲਿਟਰੇਸੀ ਐਂਡ ਨਿਊਮੀਰੇਸੀ ਦੇ ਹਾਲ ਹੀ ਵਿੱਚ ਨਤੀਜੇ ਆਏ ਹਨ ਪਰ ਇਨ੍ਹਾਂ ਨਤੀਜਿਆਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕੋਈ ਬਹੁਤਾ ਸੁਧਾਰ ਨਹੀਂ ਹੋਇਆ। ਅੰਕੜੇ ਦੱਸਦੇ ਹਨ ਕਿ ਕਈ ਬੱਚੇ—ਖਾਸ ਕਰ ਕੇ ਪਿੱਛੜੇ ਪਿਛੋਕੜ ਤੋਂ ਆਏ ਹੋਏ-ਅਜੇ ਵੀ ਸਿਸਟਮ ਵਿੱਚੋਂ ਬਾਹਰ ਹੋ ਰਹੇ ਹਨ ਅਤੇ ਹਰ ਤਿੰਨ ਵਿੱਚੋਂ ਇੱਕ ਵਿਦਿਆਰਥੀ ਪੜ੍ਹਾਈ, ਗਣਿਤ ਅਤੇ ਲਿਖਣ ਵਿੱਚ ਅਕਾਦਮਿਕ ਉਮੀਦਾਂ ’ਤੇ ਪੂਰਾ ਨਹੀਂ ਉਤਰ ਰਿਹਾ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ

Duration:00:05:08

Ask host to enable sharing for playback control

ਪਾਕਿਸਤਾਨ ਡਾਇਰੀ: ਜ਼ੇਲੇਂਸਕੀ ਦਾ ਬਿਆਨ, ਪਾਕਿਸਤਾਨ ਤੋਂ ਆਏ 'ਕਿਰਾਏ ਦੇ ਲੜਾਕੂ' ਕਰ ਰਹੇ ਹਨ ਰੂਸੀ ਫੌਜ ਦਾ ਸਮਰਥਨ

8/5/2025
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਦਾਅਵਾ ਕੀਤਾ ਹੈ ਕਿ ਯੂਕਰੇਨੀ ਫੌਜਾਂ ਨੂੰ ਹਾਲ ਹੀ ਵਿੱਚ ਦੇਸ਼ ਦੇ ਉੱਤਰ-ਪੂਰਬ ਵਿੱਚ ਪਾਕਿਸਤਾਨ, ਚੀਨ ਅਤੇ ਅਫਰੀਕੀ ਦੇਸ਼ਾਂ ਦੇ ਵਿਦੇਸ਼ੀ ਲੜਾਕਿਆਂ ਦਾ ਸਾਹਮਣਾ ਕਰਨਾ ਪਿਆ ਹੈ। ਜ਼ੇਲੇਂਸਕੀ ਦੇ ਅਨੁਸਾਰ, ਇਹ ਲੜਾਕੇ ਕਥਿਤ ਤੌਰ 'ਤੇ ਰੂਸੀ ਫੌਜਾਂ ਦਾ ਸਮਰਥਨ ਕਰ ਰਹੇ ਹਨ ਅਤੇ ਕਈ ਦੇਸ਼ਾਂ ਤੋਂ ਆਏ ਹਨ। ਇਸ ਬਾਰੇ ਵਿਸਥਾਰ ਨਾਲ ਜਾਨਣ ਅਤੇ ਪਾਕਿਸਤਾਨ ਤੋਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ..

Duration:00:07:21

Ask host to enable sharing for playback control

ਖਬਰਨਾਮਾ: ਜਪਾਨ ਤਿਆਰ ਕਰੇਗਾ ਆਸਟ੍ਰੇਲੀਆ ਲਈ ਜੰਗੀ ਬੇੜੇ, ਸਿਰਾਜ ਨੇ ਦਿਵਾਈ ਭਾਰਤ ਨੂੰ ਰੋਮਾਂਚਕ ਜਿੱਤ ਤੇ ਹੋਰ ਖਬਰਾਂ

8/5/2025
ਆਸਟ੍ਰੇਲੀਆ ਨੇ ਜਾਪਾਨ ਦੀ ਇਕ ਕੰਪਨੀ ਨਾਲ ਰਾਇਲ ਆਸਟ੍ਰੇਲੀਆਈ ਨੇਵੀ ਲਈ 10 ਅਰਬ ਡਾਲਰ ਮੁੱਲ ਦੇ ਜੰਗੀ ਜਹਾਜ਼ਾਂ ਦੇ ਬੇੜੇ ਦੇ ਨਿਰਮਾਣ ਲਈ ਇੱਕ ਨਵਾਂ ਸਮਝੌਤਾ ਕੀਤਾ ਹੈ। ਓਧਰ, ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਕੱਲ੍ਹ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਜ਼ਬਰਦਸਤ ਵਾਪਸੀ ਕਰਦੇ ਹੋਏ ਇੰਗਲੈਂਡ ਨੂੰ ਛੇ ਦੌੜਾਂ ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰ ਦਿੱਤੀ। ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ..

Duration:00:04:21

Ask host to enable sharing for playback control

ਔਰਤਾਂ ਮਾਂ ਬਣਨ ਦੀ ਜ਼ਿੰਮੇਵਾਰੀ ਦੇ ਨਾਲ ਆਪਣੇ ਕੰਮਕਾਜੀ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਵਿਚਕਾਰ ਕਿਸ ਤਰ੍ਹਾਂ ਸੰਤੁਲਨ ਬਣਾਉਣ ?

8/5/2025
ਵੈਸਟਰਨ ਸਿਡਨੀ ਦੀਆਂ ਪਰਵਾਸੀ ਔਰਤਾਂ ਨੇ ‘ਥਰਾਵਿੰਗ ਇਨ ਬੋਥ ਵਰਲਡਜ਼’ ਨਾਮੀਂ ਪ੍ਰੋਗਰਾਮ ਵਿੱਚ ਆਪਣੀਆਂ ਕਹਾਣੀਆਂ ਸਾਂਝੀਆਂ ਕਰ ਕੇ ਪਰਵਾਰਿਕ ਅਤੇ ਪੇਸ਼ੇ ਦੀਆਂ ਜ਼ਿੰਮੇਵਾਰੀਆਂ ਵਿਚਕਾਰ ਸੰਤੁਲਨ ਬਣਾਉਣ ਉੱਤੇ ਚਰਚਾ ਕੀਤੀ। ਇਸ ਪ੍ਰੋਗਰਾਮ ਦੇ ਗੈਸਟ ਸਪੀਕਰ ਸੁਮੀਤ ਸਹਿਗਲ, ਪ੍ਰਬੰਧਕ ਸੋਨੀਆ ਕਲਸੀ ਅਤੇ ਹਰਮਨ ਫਾਊਂਡੇਸ਼ਨ ਵਲੋਂ ਸਮਰਥਨ ਕਰ ਰਹੇ ਹਰਿੰਦਰ ਕੌਰ ਨੇ ਇਸ ਵਿਸ਼ੇ ਬਾਰੇ ਐਸ ਬੀ ਐਸ ਪੰਜਾਬੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

Duration:00:21:58

Ask host to enable sharing for playback control

ਪੰਜਾਬੀ ਡਾਇਰੀ - ਪੰਜਾਬ ਵਿੱਚ ਖੋਲੇ ਜਾਣਗੇ 200 ਨਵੇਂ ਆਮ ਆਦਮੀ ਕਲੀਨਿਕ: ਮੁੱਖ ਮੰਤਰੀ ਭਗਵੰਤ ਮਾਨ

8/5/2025
ਪੰਜਾਬ ਦੇ ਮੁਖ ਮੰਤਰੀ ਨੇ ਸੂਬੇ ਵਿੱਚ 200 ਨਵੇਂ ਆਮ ਆਦਮੀ ਕਲੀਨਿਕ ਖੋਲਣ ਦਾ ਐਲਾਨ ਕੀਤਾ ਹੈ। ਇਹਨਾਂ ਕਲਿਨਿਕਾਂ ਨੂੰ ਵਟਸਐਪ ਚੈਟਬੌਟ ਨਾਲ ਜੋੜਿਆ ਜਾਏਗਾ ਜਿਸ ਨਾਲ ਮਰੀਜ਼ਾਂ ਨੂੰ ਡਾਕਟਰ ਦੀ ਪਰਚੀ, ਟੈਸਟ ਰਿਪੋਰਟ ਅਤੇ ਹੋਰ ਜਾਣਕਾਰੀਆਂ ਅਸਾਨੀ ਨਾਲ ਮਿਲ ਸਕਣਗੀਆਂ। ਇਸ ਖਬਰ ਸਮੇਤ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਪੰਜਾਬੀ ਡਾਇਰੀ ਰਾਹੀਂ ਸੁਣੋ।

Duration:00:09:20

Ask host to enable sharing for playback control

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

8/5/2025
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਪੰਜਾਬ ਦੀਆਂ ਖਬਰਾਂ ਦੀ ਦੱਸ ਪਾਉਂਦੀ ਪੰਜਾਬੀ ਡਾਇਰੀ, ਇੱਕ ਮੁਲਾਕਾਤ ਪੰਜਾਬ ਤੋਂ ਆਸਟ੍ਰੇਲੀਆ ਆ ਕੇ ਫਲਾਇੰਗ ਅਫਸਰ ਬਨਣ ਵਾਲੇ ਕਮਲਪ੍ਰੀਤ ਸਿੰਘ ਨਾਲ ਅਤੇ ਨਾਲ ਹੀ ਇਸਲਾਮੋਫੋਬੀਆ ਉੱਤੇ ਇਕ ਰਿਪੋਰਟ ਸ਼ਾਮਿਲ ਹੈ। ਤੇ ਖਾਸ ਇੰਟਰਵਿਊਜ਼ ਤਹਿਤ ਜਾਣਾਂਗੇ ਕਿ ਕੀ ਹਨ ਭਾਰਤੀ ਮੂਲ ਦੀਆਂ ਮਾਵਾਂ ਵਿੱਚ ਵੱਧ ਰਹੀ ਜੈਸਟੇਸ਼ਨਲ ਸ਼ੂਗਰ ਦੇ ਕਾਰਨ ? ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।

Duration:00:46:19

Ask host to enable sharing for playback control

‘ਕਲੋਨ’ ਕਰਨ ਦੇ ਮਕਸਦ ਨਾਲ ਆਸਟ੍ਰੇਲੀਆ ਤੋਂ 3200 ਮੱਝਾਂ-ਗਾਵਾਂ ਨੂੰ ਆਪਣੇ ਵਤਨ ਲਿਜਾ ਰਿਹੈ ਇਹ ਪਾਕਿਸਤਾਨੀ ਪੰਜਾਬੀ

8/4/2025
'ਆਸਟ੍ਰੇਲੀਅਨ ਗਾਵਾਂ-ਮੱਝਾਂ ਦੀ ਬਹੁਤ ਮੰਗ ਹੈ', ਇਹ ਕਹਿਣਾ ਹੈ ਪਾਕਿਸਤਾਨ ਦੇ ਨਈਮ ਸੁਖੇਰਾ ਦਾ ਜੋ ਲਹਿੰਦੇ ਪੰਜਾਬ 'ਚ ਡੇਅਰੀ ਖਿੱਤੇ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਤਹਿਤ ਅੱਜ ਕਲ ਆਸਟ੍ਰੇਲੀਆ ਪਸ਼ੂਆਂ ਦੀ ਦਰਾਮਦ ਕਰਨ ਮੈਲਬਰਨ ਆਏ ਹੋਏ ਹਨ ਅਤੇ 3200 ਆਸਟ੍ਰੇਲੀਅਨ ਗਾਵਾਂ-ਮੱਝਾਂ ਦੀ ਖੇਪ ਪਾਕਿਸਤਾਨ ਲੈਕੇ ਜਾ ਰਹੇ ਹਨ ਅਤੇ ਇੰਨ੍ਹਾ ਪਸ਼ੂਆਂ ਨੂੰ 'ਕਲੋਨ' ਕਰਨ ਦਾ ਟੀਚਾ ਰੱਖਦੇ ਹਨ।

Duration:00:06:54

Ask host to enable sharing for playback control

ਖਬਰਨਾਮਾ: ਲਗਭਗ ਚਾਰ ਸਾਲਾਂ ਵਿੱਚ ਪਹਿਲੀ ਵਾਰ ਵਧਿਆ ਆਸਟ੍ਰੇਲੀਆਈ ਰੱਖਿਆ ਬਲ ਦਾ ਆਕਾਰ

8/4/2025
ਆਸਟ੍ਰੇਲੀਆਈ ਰੱਖਿਆ ਬਲ ਨੇ ਪਿਛਲੇ ਵਿੱਤੀ ਸਾਲ ਵਿੱਚ ਆਪਣੇ ਫੁੱਲ ਟਾਈਮ ਕਰਮਚਾਰੀਆਂ ਵਿੱਚ 7,000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਹੈ। ਇਹ ਪਿਛਲੇ 15 ਸਾਲਾਂ ਦੇ ਸਮੇਂ ਵਿੱਚ ਰੱਖਿਆ ਬਲ ਦੀ ਭਰਤੀ ਲਈ ਸਭ ਤੋਂ ਵੱਧ ਸਾਲਾਨਾ ਭਰਤੀ ਹੈ। ਇਸ ਖਬਰ ਸਮੇਤ ਦਿਨ ਭਰ ਦੀਆ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Duration:00:04:03

Ask host to enable sharing for playback control

ਸਿੱਧੂ ਮੂਸੇਵਾਲਾ ਨੂੰ ਮੁੜ-ਸੁਰਜੀਤ ਕਰੇਗਾ ਉਸ ਦਾ 'ਸਾਈਨਡ ਟੂ ਗੌਡ' 2026 ਵਰਲਡ ਟੂਰ

8/4/2025
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ਤੋਂ ਮਸ਼ਹੂਰ ਮਰਹੂਮ ਸ਼ੁੱਭਦੀਪ ਸਿੰਘ ਸਿੱਧੂ, ਆਪਣੀ ਮੌਤ ਤੋਂ ਸਾਲਾਂ ਬਾਅਦ ਇੱਕ World Tour ਕਰਨ ਜਾ ਰਹੇ ਹਨ। ਉਨ੍ਹਾਂ ਦੀ ਟੀਮ ਨੇ ਸੋਸ਼ਲ ਮੀਡੀਆ ਰਾਹੀਂ ਇਹ ਐਲਾਨ ਕੀਤਾ ਹੈ ਕਿ '3D ਹੋਲੋਗ੍ਰਾਮ' ਤਕਨੀਕ ਦੀ ਵਰਤੋਂ ਰਾਹੀਂ ਮੂਸੇਵਾਲਾ ਇੱਕ ਵਾਰ ਫਿਰ ਤੋਂ ਆਪਣੇ ਚਾਹੁਣ ਵਾਲਿਆਂ ਨਾਲ ਜੁੜਨਗੇ। ਬੇਸ਼ੱਕ ਇਸ ਤਰ੍ਹਾਂ ਦੇ ਉਪਰਾਲੇ ਅੰਤਰਰਾਸ਼ਟਰੀ ਪੱਧਰ ਉੱਤੇ ਪਹਿਲਾਂ ਵੀ ਹੋ ਚੁੱਕੇ ਹਨ ਪਰ ਇੱਕ ਪੰਜਾਬੀ ਕਲਾਕਾਰ ਦਾ ਇਹ ਪਹਿਲਾ ਹੋਲੋਗ੍ਰਾਫਿਕ ਟੂਰ ਹੋਵੇਗਾ। ਐਸ ਬੀ ਐਸ ਪੰਜਾਬੀ ਨਾਲ ਆਪਣੀ ਅਖੀਰਲੀ ਗੱਲਬਾਤ ਵਿੱਚ ਸਿੱਧੂ ਮੂਸੇਵਾਲਾ ਨੇ ਆਸਟ੍ਰੇਲੀਆ ਆਉਣ ਦਾ ਜ਼ਿਕਰ ਕੀਤਾ ਸੀ। ਹੁਣ ਆਸਟ੍ਰੇਲੀਆ ਰਹਿਣ ਵਾਲੇ ਉਨ੍ਹਾਂ ਦੇ ਕਈ ਪ੍ਰਸ਼ੰਸਕ ਇਸ ਟੂਰ ਰਾਹੀਂ 'ਲੇਜੈਂਡ' ਨੂੰ 'ਮੁੜ ਸੁਰਜੀਤ' ਕੀਤੇ ਜਾਣ ਦੇ ਇੱਕ ਉਪਰਾਲੇ ਵਜੋਂ ਵੇਖ ਰਹੇ ਹਨ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ......

Duration:00:07:58