SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਕੇਲਾ ਬਣਿਆ ਆਸਟ੍ਰੇਲੀਆ ਦਾ ਨੰਬਰ ਵਨ ਫਲ, ਐਵੋਕਾਡੋ ਨੂੰ ਛੱਡਿਆ ਪਿੱਛੇ

4/19/2026
ਇੱਕ ਸਟੱਡੀ ਅਨੁਸਾਰ, ਆਸਟ੍ਰੇਲੀਆ ਵਿੱਚ ਹੁਣ ਕੇਲਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਫਲ ਬਣ ਗਿਆ ਹੈ ਅਤੇ ਇਸ ਨੇ ਐਵੋਕਾਡੋ ਨੂੰ ਪਿੱਛੇ ਛੱਡ ਦਿੱਤਾ ਹੈ। MyFitnessPal ਦੇ ਅੰਕੜੇ ਦੱਸਦੇ ਹਨ ਕਿ ਲੋਕ ਇਸਨੂੰ ਆਸਾਨੀ ਨਾਲ ਖਾਣ ਯੋਗ, ਸਸਤਾ ਅਤੇ ਪੋਸ਼ਟਿਕ ਹੋਣ ਕਰਕੇ ਆਪਣੀ ਰੋਜ਼ਾਨਾ ਡਾਇਟ ਵਿੱਚ ਵਧੇਰੇ ਸ਼ਾਮਲ ਕਰ ਰਹੇ ਹਨ।

Duration:00:03:39

Ask host to enable sharing for playback control

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸਾਖੀ ਵਿਸ਼ੇਸ਼

4/17/2026
ਇਸ ਰੇਡੀਓ ਪ੍ਰੋਗਰਾਮ ਵਿੱਚ ਅਸੀਂ ਵਿਸਾਖੀ ਦੇ ਇਤਿਹਾਸ ਅਤੇ ਮਹੱਤਵ ਉਤੇ ਚਾਨਣਾ ਪਾਇਆ ਹੈ। ਹੋਰ ਪੇਸ਼ਕਾਰੀਆਂ ਵਿੱਚ ਆਸਟ੍ਰੇਲੀਆ 'ਚ ਪੰਜਾਬੀ ਭਾਈਚਾਰੇ ਵੱਲੋਂ ਰਾਇਲ ਚਿਲਡਰਨ ਹਸਪਤਾਲ ਲਈ ਕੀਤੀ ਗਈ ਹਜ਼ਾਰਾਂ ਡਾਲਰਾਂ ਦੀ ਇਮਦਾਦ ਬਾਰੇ ਵੀ ਇੰਟਰਵਿਊ ਸਾਂਝੀ ਕੀਤੀ ਗਈ ਹੈ। ਪ੍ਰੋਗਰਾਮ ਵਿੱਚ ਲਹਿੰਦੇ ਪੰਜਾਬ, ਦੇਸ਼-ਦੁਨੀਆ ਦੀਆਂ ਅਹਿਮ ਖ਼ਬਰਾਂ ਦੇ ਨਾਲ-ਨਾਲ ਪੰਜਾਬੀ ਵਿੱਚ ਗੀਤਾਂ ਅਤੇ ਦਿਲਚਸਪ ਗੱਲਬਾਤ ਵੀ ਸ਼ਾਮਲ ਹੈ। ਪੰਜਾਬੀ ਮਾਂ ਬੋਲੀ ਵਿੱਚ ਗੀਤਾਂ ਅਤੇ ਗੱਲਾਂ ਦਾ ਆਨੰਦ ਲੈਣ ਲਈ ਸੁਣੋ ਪੂਰਾ ਰੇਡੀਓ ਪ੍ਰੋਗਰਾਮ...

Duration:00:41:53

Ask host to enable sharing for playback control

ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਨੂੰ ਮਿਲਿਆ 100 ਮਿਲੀਅਨ ਵਾਧੂ ਡੀਜ਼ਲ, ਜਲੰਧਰ ਦਾ ਕ੍ਰਿਸ਼ ਮੁੰਬਈ ਇੰਡੀਅਨਜ਼ 'ਚ ਤੇ ਹੋਰ ਖ਼ਬਰਾਂ

4/17/2026
ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜਨਤਕ ਇਕੱਠ 'ਤੇ NSW ਸਰਕਾਰ ਦੀ ਪਾਬੰਦੀ ਸੰਵਿਧਾਨਕ ਤੌਰ 'ਤੇ ਜਾਇਜ਼ ਨਹੀਂ ਸੀ। ਓਧਰ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਨੇ 100 ਮਿਲੀਅਨ ਲੀਟਰ ਵਾਧੂ ਡੀਜ਼ਲ ਦੀ ਦਰਾਮਦ ਸੁਰੱਖਿਅਤ ਕਰ ਲਈ ਹੈ। ਪੰਜਾਬ ਦੀ ਗੱਲ ਕਰੀਏ ਤਾਂ, ਜਲੰਧਰ ਦਾ 21 ਸਾਲਾ ਕ੍ਰਿਕਟਰ ਕ੍ਰਿਸ਼ ਭਗਤ ਹੁਣ IPL 'ਚ ਖੇਡਦਾ ਨਜ਼ਰ ਆਵੇਗਾ। ਮੁੰਬਈ ਇੰਡੀਅਨਜ਼ ਨੇ ਪੰਜਾਬ ਦੇ ਆਲਰਾਊਂਡਰ ਨੂੰ ਅਥਰਵਾ ਐਨਕੋਲੇਕਰ ਦੀ ਥਾਂ ਟੀਮ ਵਿੱਚ ਸ਼ਾਮਲ ਕੀਤਾ ਹੈ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਣੋ ਇਸ ਪੌਡਕਾਸਟ ਰਾਹੀਂ...

Duration:00:04:35

Ask host to enable sharing for playback control

ਖ਼ਬਰਨਾਮਾ: ਟਰੰਪ ਵੱਲੋਂ ਆਸਟ੍ਰੇਲੀਆ ਦੀ ਆਲੋਚਨਾ, ਇਜ਼ਰਾਈਲ-ਲੈਬਨਾਨ ਵਿਚਾਲੇ ਜੰਗਬੰਦੀ, ਪੰਜਾਬ ਦੀ ਇੱਕ ਹੋਰ ਜਿੱਤ ਤੇ ਹੋਰ ਖ਼ਬਰਾਂ

4/17/2026
ਅਮਰੀਕੀ ਰਾਸ਼ਟਰਪਤੀ ਡੋਨਲਡ ਟੰਰੰਪ ਨੇ ਵ੍ਹਾਈਟ ਹਾਊਸ ਵਿੱਚ ਇਕ ਪ੍ਰੈਸ ਕਾਨਫਰੰਸ ਦੌਰਾਨ ਮਿਡਲ ਈਸਟ ਸੁਰੱਖਿਆ ਨੂੰ ਲੈ ਕੇ ਆਸਟ੍ਰੇਲੀਆ ਦੀ ਫਿਰ ਤੋਂ ਆਲੋਚਨਾ ਕੀਤੀ ਹੈ। ਓਧਰ, ਇਜ਼ਰਾਈਲ ਅਤੇ ਲੈਬਨਾਨ ਵਿਚਾਲੇ 10 ਦਿਨਾਂ ਦੀ ਜੰਗਬੰਦੀ ਅੱਜ ਤੋਂ ਲਾਗੂ ਹੋ ਗਈ ਹੈ। ਭਾਰਤ ਅਤੇ ਕ੍ਰਿਕਟ ਦੀ ਗੱਲ ਕਰੀਏ ਤਾਂ ਆਈ.ਪੀ.ਐੱਲ ਵਿੱਚ ਪੰਜਾਬ ਕਿੰਗਸ ਦੀ ਜਿੱਤ ਦਾ ਸਿਲਸਿਲਾ ਜਾਰੀ ਹੈ। IPL ਦੇ 24ਵੇਂ ਮੈਚ 'ਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਇਹਨਾਂ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..

Duration:00:04:46

Ask host to enable sharing for playback control

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਵੱਲੋਂ ਪੇਰੈਂਟ ਵੀਜ਼ਿਆਂ ਲਈ ਨਵੀਆਂ ਆਮਦਨ ਸ਼ਰਤਾਂ ਦਾ ਐਲਾਨ, 30 ਅਪ੍ਰੈਲ 2026 ਤੋਂ ਲਾਗੂ

4/16/2026
ਨਿਊਜ਼ੀਲੈਂਡ ਸਰਕਾਰ ਨੇ ਪ੍ਰਵਾਸੀ ਮਾਪਿਆਂ ਨੂੰ ਬੁਲਾਉਣ ਲਈ ਪੇਰੈਂਟ ਕੈਟਾਗਰੀ ਰੇਜ਼ੀਡੈਂਟ ਵੀਜ਼ਾ ਅਤੇ ਪੈਰੇਂਟ ਬੂਸਟ ਵਿਜ਼ੀਟਰ ਵੀਜ਼ਾ ਲਈ ਆਮਦਨ ਦੇ ਨਵੇਂ ਮਾਪਦੰਡ ਘੋਸ਼ਿਤ ਕੀਤੇ ਹਨ। ਹੁਣ ਸਪੌਂਸਰ ਦੀ ਆਮਦਨ ਨਿਊਜ਼ੀਲੈਂਡ ਦੀ ਔਸਤਨ ਤਨਖਾਹ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਵੇਗੀ। ਇਹ ਨਿਯਮ 30 ਅਪ੍ਰੈਲ 2026 ਤੋਂ ਲਾਗੂ ਹੋਣਗੇ। ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।

Duration:00:08:04

Ask host to enable sharing for playback control

ਸੰਘੀ ਮੰਤਰੀ ਐਨੀ ਅਲੀ ਨਾਲ ਲਿਬਰਲ ਦੀ ਮਾਈਗ੍ਰੇਸ਼ਨ ਨੀਤੀ, ਈਂਧਨ ਸੰਕਟ ਨਾਲ ਜੂਝਦੇ ਛੋਟੇ ਕਾਰੋਬਾਰਾਂ ਲਈ ਰਾਹਤ ਬਾਰੇ ਚਰਚਾ

4/16/2026
"ਤੁਸੀਂ ਪਹਿਲਾਂ ਤੋਂ ਹੀ ਕਿਸੇ ਦੇ ਮੂਲ ਦੇਸ਼ ਦੇ ਅਧਾਰ ਉੱਤੇ ਇਹ ਨਿਰਧਾਰਿਤ ਨਹੀਂ ਕਰ ਸਕਦੇ ਕਿ ਕੋਈ ਵਿਅਕਤੀ ਆਸਟ੍ਰੇਲੀਆ ਆਉਣ ਤੋਂ ਬਾਅਦ ਦੇਸ਼ ਵਿੱਚ ਕਿੰਨਾ ਯੋਗਦਾਨ ਪਾਵੇਗਾ। ਕੀ ਤੁਸੀਂ ਅਧਿਆਪਕਾਂ 'ਤੇ ਪਾਬੰਦੀ ਲਗਾਓਗੇ? ਕੀ ਤੁਸੀਂ ਡਾਕਟਰਾਂ 'ਤੇ ਪਾਬੰਦੀ ਲਗਾਓਗੇ?", ਬਹੁ-ਸਭਿਆਚਾਰਕ ਮਾਮਲਿਆਂ ਦੀ ਸੰਘੀ ਮੰਤਰੀ ਐਨ ਐਲੀ ਨੇ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦੀ ਪਰਵਾਸੀ ਨੀਤੀ ਦਾ ਤਿੱਖਾ ਜਵਾਬ ਦਿੱਤਾ ਹੈ। ਐਸ ਬੀ ਐਸ ਪੰਜਾਬੀ ਨਾਲ ਇੰਟਰਵਿਊ ਵਿੱਚ, ਮੰਤਰੀ ਨੇ ਮੌਜੂਦਾ ਤੇਲ ਸੰਕਟ ਵਿਚਾਲੇ ਛੋਟੇ ਕਾਰੋਬਾਰੀਆਂ ਲਈ ਰਾਹਤ ਪੈਕੇਜ, ਨਸਲਵਾਦ ਅਤੇ ਹੋਰ ਕਈ ਮੁੱਦਿਆਂ ਬਾਰੇ ਵੀ ਗੱਲ ਕੀਤੀ। ਪੂਰਾ ਇੰਟਰਵਿਊ ਇਸ ਪੌਡਕਾਸਟ ਰਾਹੀਂ ਸੁਣੋ...

Duration:00:10:30

Ask host to enable sharing for playback control

ਖ਼ਬਰਨਾਮਾ: ਜੀਲੋਂਗ ਤੇਲ ਰਿਫਾਈਨਰੀ ‘ਚ ਭਿਆਨਕ ਅੱਗ, ਪੈਟਰੋਲ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ

4/16/2026
ਆਸਟ੍ਰੇਲੀਆ ਦੀਆਂ ਬਚੀਆਂ ਹੋਈਆਂ ਦੋ ਆਖਰੀ ਤੇਲ ਰਿਫਾਈਨਰੀਆਂ ਵਿੱਚੋਂ ਇੱਕ ਨੂੰ ਵੱਡਾ ਨੁਕਸਾਨ ਹੋਇਆ ਹੈ ਜਦੋਂ Viva Energy Group ਦੀ ਜੀਲੋਂਗ ਨੇੜੇ ਸਥਿਤ ਸਾਈਟ ‘ਤੇ ਭਿਆਨਕ ਅੱਗ ਲੱਗ ਗਈ। ਬੁੱਧਵਾਰ ਦੇਰ ਰਾਤ ਵਿਕਟੋਰੀਆ ਦੇ ਕਾ-ਰਾਇਓ (Corio) ਫੈਸਿਲਟੀ ‘ਚ ਕਈ ਧਮਾਕਿਆਂ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਆਸਟ੍ਰੇਲੀਆ ਸਮੇਤ ਦੁਨੀਆ ਦੇ ਕਈ ਹਿੱਸੇ ਗੰਭੀਰ ਇੰਧਨ ਘਾਟ ਦਾ ਸਾਹਮਣਾ ਕਰ ਰਹੇ ਹਨ। ਕੰਪਨੀ ਦੇ ਅਨੁਸਾਰ, ਇਹ ਰਿਫਾਈਨਰੀ ਹਰ ਰੋਜ਼ ਲਗਭਗ 120,000 ਬੈਰਲ ਤੇਲ ਪ੍ਰੋਸੈਸ ਕਰਨ ਦੀ ਸਮਰੱਥਾ ਰੱਖਦੀ ਹੈ, ਜੋ ਕਿ ਵਿਕਟੋਰੀਆ ਦੀ ਇੰਧਨ ਖਪਤ ਦਾ ਅੱਧਾ ਅਤੇ ਦੇਸ਼ ਦੀ ਕੁੱਲ ਖਪਤ ਦਾ ਲਗਭਗ 10 ਪ੍ਰਤੀਸ਼ਤ ਹੈ। ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...

Duration:00:04:06

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਜਾਣੋ, ਕੀ ਨਵਾਂ ਤੇ ਵੱਖਰਾ ਦਿਖਾਇਆ ਜਾ ਰਿਹਾ ਹੈ ਫਿਲਮ 'ਦਾਦੀ ਕੀ ਸ਼ਾਦੀ' ਵਿੱਚ

4/15/2026
ਬਾਲੀਵੁੱਡ ਦੇ ਦਿੱਗਜ ਕਲਾਕਾਰਾਂ ਅਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਲੈ ਕੇ ਬਣਾਈ ਫਿਲਮ 'ਦਾਦੀ ਕੀ ਸ਼ਾਦੀ' ਵਿੱਚ ਕਾਫੀ ਕੁੱਝ ਵੱਖਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣੋ ਇਸ ਬਾਰੇ ਅਤੇ ਫਿਲਮੀ ਜਗਤ ਨਾਲ ਜੁੜੀਆਂ ਅਨੇਕਾਂ ਹੋਰ ਖਬਰਾਂ, ਸਾਡੇ ਇਸ ਪੌਡਕਾਸਟ ਵਿੱਚ...

Duration:00:06:13

Ask host to enable sharing for playback control

ਆਸਟ੍ਰੇਲੀਅਨ ਸਿੱਖ ਖੇਡਾਂ ‘ਚ ਪਹੁੰਚੀ ਰਾਣੀ ਰਾਮਪਾਲ, ਪ੍ਰਵਾਸੀ ਕੁੜੀਆਂ ਨੂੰ ਦਿੱਤਾ ਵੱਡਾ ਸੁਨੇਹਾ

4/15/2026
38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਵਿੱਚ ਇਸ ਵਾਰ ਸਾਬਕਾ ਭਾਰਤੀ ਮਹਿਲਾ ਹਾਕੀ ਕਪਤਾਨ ਰਾਣੀ ਰਾਮਪਾਲ ਨੇ ਵੀ ਸ਼ਿਰਕਤ ਕੀਤੀ। ਰਾਣੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਆਸਟ੍ਰੇਲੀਅਨ ਸਿੱਖ ਗੇਮਜ਼ ਦੇ ਰੌਣਕਮਈ ਮਾਹੌਲ ਅਤੇ ਭਾਈਚਾਰੇ ਦੇ ਜੋਸ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

Duration:00:05:25

Ask host to enable sharing for playback control

Australia's Niue Island Community Honours ANZAC Pioneers - SBS Examines: ਆਸਟ੍ਰੇਲੀਆ ਵਿੱਚ ਨਿਊਏ ਟਾਪੂ ਦਾ ਭਾਈਚਾਰਾ ਐਨਜ਼ੈਕ ਸੈਨਿਕਾਂ ਨੂੰ ਸਨਮਾਨ ਦਿੰਦਾ ਹੈ

4/15/2026
Forgotten ANZACs from the Pacific Island of Niue. Descendants recall the tragedy filled journey of 150 volunteers, from an isolated tropical atoll, who were thrust into the cauldron of World War I. - ਪੈਸਿਫਿਕ ਟਾਪੂ 'ਨਿਊਏ' ਦੇ ਭੁੱਲੇ ਹੋਏ ਐਨਜ਼ੈਕ ਸੈਨਿਕਾਂ ਦੀ ਕਹਾਣੀ। ਉਨ੍ਹਾਂ ਦੇ ਵਾਰਸ 150 ਸਵੈਸੇਵਕਾਂ ਦੀ ਉਸ ਮੁਸ਼ਕਲ ਯਾਤਰਾ ਨੂੰ ਯਾਦ ਕਰਦੇ ਹਨ, ਜੋ ਇੱਕ ਦੂਰ-ਦਰਾਜ਼ ਟਰਾਪਿਕਲ ਟਾਪੂ ਤੋਂ ਨਿਕਲ ਕੇ ਪਹਿਲੇ ਵਿਸ਼ਵ ਯੁੱਧ ਦੀ ਜੰਗ ਵਿੱਚ ਸ਼ਾਮਲ ਹੋਏ।

Duration:00:06:19

Ask host to enable sharing for playback control

ਪੰਜਾਬ ਵਿੱਚ ਬੇਅਦਬੀ ਨੂੰ ਰੋਕਣ ਲਈ ਪਾਸ ਹੋਇਆ ਸਖਤ ਸਜ਼ਾਵਾਂ ਵਾਲਾ ਬਿੱਲ

4/15/2026
ਪੰਜਾਬ ਵਿੱਚ ਵਾਪਰਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਸਰਕਾਰ ਨੇ ਬੀਤੀ 13 ਅਪ੍ਰੈਲ ਨੂੰ ਸਖ਼ਤ ਸਜ਼ਾਵਾਂ ਵਾਲਾ ਇੱਕ ਬਿੱਲ ਪਾਸ ਕੀਤਾ ਹੈ, ਜੋ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਕਾਨੂੰਨੀ ਰੂਪ ਅਖਤਿਆਰ ਕਰ ਲਵੇਗਾ। ਇਸ ਬਿੱਲ ਵਿੱਚ ਬੇਅਦਬੀ ਕਰਨ ਵਾਲੇ ਮੁੱਖ ਮੁਲਜ਼ਮ ਸਮੇਤ ਸਾਜਿਸ਼ ਕਰਤਾਵਾਂ ਅਤੇ ਜਿੰਮੇਵਾਰ ਵਿਅਕਤੀਆਂ ਖਿਲਾਫ਼ ਵੀ ਸਖ਼ਤ ਕਾਰਵਾਈਆਂ ਦਾ ਨਿਯਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨੀ ਮਾਹਿਰਾਂ ਦੀ ਰਾਇ ਲੈਣ ਤੋਂ ਬਾਅਦ ਹੀ ਇਸ ਬਿੱਲ ਨੂੰ ਤਿਆਰ ਕੀਤਾ ਗਿਆ ਹੈ ਅਤੇ ਸਟੇਟ ਬਿੱਲ ਹੋਣ ਕਾਰਨ ਇਸ ਨੂੰ ਕਾਨੂੰਨੀ ਰੂਪ ਦੇਣ ਲਈ ਰਾਸ਼ਟਰਪਤੀ ਕੋਲ ਭੇਜਣ ਦੀ ਲੋੜ ਨਹੀਂ ਹੈ, ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਇਸ ਨੂੰ ਤੁਰੰਤ ਲਾਗੂ ਕਰ ਦਿੱਤਾ ਜਾਵੇਗਾ।

Duration:00:06:10

Ask host to enable sharing for playback control

ਭਾਰਤ ਵਿੱਚ 16 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਜਨਗਣਨਾ, ਜਾਤੀ ਨੂੰ ਵੀ ਕੀਤਾ ਜਾਵੇਗਾ ਸ਼ਾਮਿਲ

4/15/2026
ਭਾਰਤ 16 ਅਪ੍ਰੈਲ 2026 ਤੋਂ ਆਪਣੀ ਦੁਨੀਆ ਦੀ ਸਭ ਤੋਂ ਵੱਡੀ ਜਨਗਣਨਾ ਸ਼ੁਰੂ ਕਰਨ ਜਾ ਰਿਹਾ ਹੈ ਅਤੇ ਇਸ ਦੇ ਲਈ ਕਰੀਬ 2 ਅਰਬ ਆਸਟ੍ਰੇਲੀਅਨ ਡਾਲਰ ਦਾ ਬਜਟ ਰੱਖਿਆ ਗਿਆ ਹੈ। ਅਨੁਮਾਨਿਤ 1.4 ਅਰਬ ਆਬਾਦੀ ਦੇ ਮੁਲਕ ਭਾਰਤ ਵਿੱਚ ਇਹ ਜਨਗਣਨਾ 2 ਪੜਾਵਾਂ ਵਿੱਚ ਹੋਵੇਗੀ ਅਤੇ 1930 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਜਾਤੀ ਨੂੰ ਇਸ ਜਨਗਣਨਾ ਵਿੱਚ ਸ਼ਾਮਿਲ ਕੀਤਾ ਜਾਵੇਗਾ। ਹਾਲਾਂਕਿ ਇਸ ਪ੍ਰਕ੍ਰਿਆ ਦੇ ਡਿਜੀਟਲੀਕਰਨ ਤੋਂ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਉਠੇ ਹਨ, ਪਰ ਭਾਰਤ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਪ੍ਰਕ੍ਰਿਆ ਦੌਰਾਨ ਸੁਰੱਖਿਆ ਪ੍ਰਣਾਲੀਆਂ ਦਾ ਨਿਯਮਿਤ ਤੌਰ 'ਤੇ ਆਡਿਟ ਕੀਤਾ ਜਾਵੇਗਾ, ਅਤੇ ਇਕੱਤਰ ਕੀਤੀ ਜਾਣਕਾਰੀ ਸੁਰੱਖਿਅਤ ਡੇਟਾ ਸੈਂਟਰਾਂ ਵਿੱਚ ਏਨਕ੍ਰਿਪਟ ਕੀਤੀ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਪ੍ਰਦਾਨ ਕਰਦੀ ਪੇਸ਼ ਹੈ ਇਹ ਰਿਪੋਰਟ...

Duration:00:04:56

Ask host to enable sharing for playback control

ਖ਼ਬਰਨਾਮਾ: ਗਲੋਬਲ ਅਰਥਵਿਵਸਥਾ ‘ਤੇ ਜੰਗ ਦਾ ਅਸਰ, ਆਸਟ੍ਰੇਲੀਆ ਵਿੱਚ ਵੱਧ ਰਹੀਆਂ ਚੁਣੌਤੀਆਂ

4/15/2026
ਮਿਡਲ ਈਸਟ ਸੰਘਰਸ਼ ਕਾਰਨ ਗਲੋਬਲ ਅਰਥਵਿਵਸਥਾ ‘ਤੇ ਦਬਾਅ ਵਧ ਰਿਹਾ ਹੈ ਅਤੇ ਇਸਦਾ ਅਸਰ ਆਸਟ੍ਰੇਲੀਆ ‘ਤੇ ਵੀ ਪੈਣ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਦੇਸ਼ ਅੰਦਰ ਸਮਾਜਿਕ ਤਣਾਅ, ਰਾਜਨੀਤਿਕ ਵਾਦ-ਵਿਵਾਦ ਅਤੇ ਹਵਾਈ ਯਾਤਰਾ ਖਰਚਾਂ ਵਿੱਚ ਵਾਧਾ ਵੀ ਸਾਹਮਣੇ ਆ ਰਿਹਾ ਹੈ। ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ....

Duration:00:04:30

Ask host to enable sharing for playback control

ਗੱਠਜੋੜ ਦੀ 'ਆਸਟ੍ਰੇਲੀਆਈ ਕਦਰਾਂ-ਕੀਮਤਾਂ' ਦਾ ਪ੍ਰਦਰਸ਼ਨ ਨਾ ਕਰਨ ਵਾਲੇ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਯੋਜਨਾ ਦੀ ਆਲੋਚਨਾ

4/15/2026
ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਆਪਣੀ ਪਰਵਾਸ ਯੋਜਨਾ ਵਿੱਚ ਉਨ੍ਹਾਂ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਗੱਲ ਕਹੀ ਹੈ ਜੋ "ਆਸਟ੍ਰੇਲੀਆਈ ਕਦਰਾਂ-ਕੀਮਤਾਂ" ਦਾ ਪ੍ਰਦਰਸ਼ਨ ਨਹੀਂ ਕਰਦੇ ਹਨ। ਇਸ ਯੋਜਨਾ ਦੀ ਵਿਆਪਕ ਆਲੋਚਨਾ ਹੋ ਰਹੀ ਹੈ ਅਤੇ ਮੌਜੂਦਾ ਲੇਬਰ ਸਰਕਾਰ ਦੇ ਨਾਲ ਨਾਲ ਮਨੁੱਖੀ ਅਧਿਕਾਰ ਸਮੂਹਾਂ ਨੇ ਵੀ ਇਸ ਨੀਤੀ ਦੀ ਸਖ਼ਤ ਨਿੰਦਾ ਕੀਤੀ ਹੈ। ਕੀ ਹੈ ਇਹ ਨੀਤੀ ਅਤੇ ਇਸ ਦਾ ਕੀ ਪ੍ਰਭਾਵ ਪੈ ਸਕਦਾ ਹੈ? ਜਾਨਣ ਲਈ ਸੁਣੋ ਇਹ ਪੌਡਕਾਸਟ...

Duration:00:06:47

Ask host to enable sharing for playback control

ਅੰਤੜੀਆਂ ਦੇ ਕੈਂਸਰ ਦੀ ਮੁਫ਼ਤ ਸਕ੍ਰੀਨਿੰਗ: 45 ਤੋਂ 74 ਸਾਲ ਦੇ ਪੰਜਾਬੀ ਭਾਈਚਾਰੇ ਲਈ ਖਾਸ ਅਪੀਲ

4/15/2026
ਵਿਕਟੋਰੀਆ ਦੇ ਸਿਹਤ ਮਾਹਰ ਆਸਟ੍ਰੇਲੀਆ ਵਸਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰ ਰਹੇ ਹਨ ਕਿ 45 ਤੋਂ 74 ਸਾਲ ਦੀ ਉਮਰ ਵਾਲੇ ਲੋਕ ਹਰ ਦੋ ਸਾਲ ਬਾਅਦ ਬਾਊਲ ਕੈਂਸਰ ਦੀ ਮੁਫ਼ਤ ਸਕ੍ਰੀਨਿੰਗ ਜਰੂਰ ਕਰਵਾਉਣ। ਮਾਹਿਰਾਂ ਅਨੁਸਾਰ, ਇਸ ਕੈਂਸਰ ਦਾ ਸ਼ੁਰੂ ਵਿੱਚ ਪਤਾ ਲੱਗਣ ‘ਤੇ 90 ਫੀਸਦੀ ਤੋਂ ਵੱਧ ਮਾਮਲਿਆਂ ਦਾ ਸਫਲ ਇਲਾਜ ਸੰਭਵ ਹੈ।

Duration:00:13:37

Ask host to enable sharing for playback control

ਪਾਕਿਸਤਾਨ ਡਾਇਰੀ: ਮਰਹੂਮ ਆਸ਼ਾ ਭੋਸਲੇ ਬਾਰੇ ਖ਼ਬਰ ਅਤੇ ਸਮੱਗਰੀ ਚਲਾਉਣ 'ਤੇ ਨਿਊਜ਼ ਚੈਨਲ ਨੂੰ ਨੋਟਿਸ

4/14/2026
ਪਾਕਿਸਤਾਨ ਦੀ ਮੀਡੀਆ ਨਿਗਰਾਨ ਸੰਸਥਾ PEMRA ਨੇ ਜੀਓ ਨਿਊਜ਼ ਚੈਨਲ ਨੂੰ ਆਸ਼ਾ ਭੋਸਲੇ ਦੇ ਦੇਹਾਂਤ ਨਾਲ ਜੁੜੀ ਖ਼ਬਰ ਦੌਰਾਨ ‘ਭਾਰਤੀ ਸਮੱਗਰੀ’ ਪ੍ਰਸਾਰਿਤ ਕਰਨ ਦੇ ਦੋਸ਼ਾਂ ‘ਤੇ ਸ਼ੋ-ਕਾਜ ਨੋਟਿਸ ਜਾਰੀ ਕੀਤਾ ਹੈ। 2018 ਤੋਂ ਲਾਗੂ ਪਾਬੰਦੀ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ। ਹੋਰ ਵੇਰਵਿਆਂ ਅਤੇ ਪਾਕਿਸਤਾਨ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Duration:00:07:25

Ask host to enable sharing for playback control

ਖ਼ਬਰਨਾਮਾ: ਐਂਗਸ ਟੇਲਰ ਵੱਲੋਂ 'ਸਖ਼ਤ ਜਾਂਚ ਅਤੇ ਡਿਪੋਰਟੇਸ਼ਨ' ਅਧਿਕਾਰਾਂ ਨਾਲ ਇਮੀਗ੍ਰੇਸ਼ਨ 'ਤੇ ਸ਼ਿਕੰਜਾ ਕੱਸਣ ਦਾ ਸੰਕੇਤ

4/14/2026
ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਗੱਠਜੋੜ ਦੀ ਮਾਈਗ੍ਰੇਸ਼ਨ ਯੋਜਨਾ ਦੀ ਰੂਪ ਰੇਖਾ ਪੇਸ਼ ਕੀਤੀ ਹੈ। ਸਰਕਾਰ ਬਣਨ 'ਤੇ ਉਹ ਕਿੰਨੇ ਪ੍ਰਵਾਸੀਆਂ ਨੂੰ ਆਉਣ ਦੀ ਇਜਾਜ਼ਤ ਦੇਣਗੇ, ਇਸ ਗਿਣਤੀ ਦਾ ਸਪੱਸ਼ਟ ਜ਼ਿਕਰ ਕੀਤੇ ਬਿਨਾਂ ਉਹਨਾਂ ਨੇ ਤਿੰਨ ਮੁੱਖ ਉਪਾਅ ਦੱਸੇ ਜੋ ਉਹ ਲਾਗੂ ਕਰਨਾ ਚਾਹੁੰਦੇ ਹਨ। ਇਹਨਾਂ ਵਿੱਚ ਆਸਟ੍ਰੇਲੀਆਈ ਕਦਰਾਂ-ਕੀਮਤਾਂ ਨੂੰ ਇਮੀਗ੍ਰੇਸ਼ਨ ਕਾਨੂੰਨਾਂ ਦੇ ਕੇਂਦਰ ਵਿੱਚ ਰੱਖਣਾ ਅਤੇ ਇਹਨਾਂ ਦੀ ਉਲੰਘਣਾ ਕਰਨ 'ਤੇ ਦੇਸ਼ ਨਿਕਾਲਾ ਦੇਣਾ, ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਸਖ਼ਤ ਕਾਰਵਾਈ ਕਰਨਾ ਅਤੇ ਜਾਂਚ ਪ੍ਰਕਿਰਿਆਵਾਂ ਨੂੰ ਹੋਰ ਮਜ਼ਬੂਤ ਕਰਨਾ ਸ਼ਾਮਲ ਹੈ। ਇਸ ਖ਼ਬਰ ਦਾ ਵਿਸਥਾਰ ਅਤੇ ਹੋਰ ਖ਼ਬਰਾਂ ਸੁਣੋ ਇਸ ਪੌਡਕਾਸਟ ਰਾਹੀਂ...

Duration:00:05:25

Ask host to enable sharing for playback control

38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਭਾਈਚਾਰੇ ਨੇ ਰੌਇਲ ਚਿਲਡਰਨ ਹਸਪਤਾਲ ਲਈ ਇਕੱਠੀ ਕੀਤੀ $23,525 ਦੀ ਸਹਾਇਤਾ ਰਾਸ਼ੀ

4/14/2026
ਈਸਟਰ ਵੀਕਐਂਡ ਦੌਰਾਨ ਹੋਈਆਂ 38ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਖੇਡਾਂ ਲਈ ਪਹੁੰਦੇ ਭਾਈਚਾਰੇ ਨੇ ਮਿਲ ਕੇ ਰੌਇਲ ਚਿਲਡਰਨ ਹਸਪਤਾਲ ਲਈ $23,525 ਡਾਲਰ ਇਕੱਠੇ ਕੀਤੇ, ਜਦਕਿ ਕਈ ਸਟਾਲਾਂ ਵੱਲੋਂ ਲੰਗਰ ਅਤੇ ਹੋਰ ਚੈਰਿਟੀ ਉਪਰਾਲਿਆਂ ਲਈ ਵੀ ਯੋਗਦਾਨ ਦਿੱਤਾ ਗਿਆ। ਹੋਰ ਜਾਣਕਾਰੀ ਲਈ ਪੌਡਕਾਸਟ ਸੁਣੋ।

Duration:00:06:02

Ask host to enable sharing for playback control

ਪੰਜਾਬੀ ਡਾਇਰੀ : ਬੇਅਦਬੀਆਂ ਵਿਰੁੱਧ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ

4/13/2026
ਪੰਜਾਬ ਸਰਕਾਰ ਨੇ ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਮਕਸਦ ਨਾਲ ਬਿੱਲ ਪਾਸ ਕਰਨ ਲਈ ਅੱਜ 13 ਅਪਰੈਲ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ। ਇਸ ਦੌਰਾਨ ਸੂਬਾ ਸਰਕਾਰ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026’ ਪੇਸ਼ ਕੀਤਾ ਜਾਵੇਗਾ। ਬਿੱਲ ਨੂੰ ਲੈ ਕੇ ਸੂਬਾ ਸਰਕਾਰ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਵੱਲੋਂ ਆਪੋ-ਆਪਣੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਲੰਘੇ ਦਿਨ ਮੰਤਰੀ ਮੰਡਲ ਦੀ ਮੀਟਿੰਗ ਵਿੱਚ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ-2026’ ਵਿੱਚ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਨ੍ਹਾਂ ਸੋਧਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਪਵਿੱਤਰਤਾ ਕਾਇਮ ਰੱਖਣ ਅਤੇ ਬੇਅਦਬੀ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਉਮਰ ਕੈਦ ਤੱਕ ਦੀ ਵਿਵਸਥਾ ਕੀਤੀ ਗਈ ਹੈ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ...

Duration:00:08:41

Ask host to enable sharing for playback control

ਖ਼ਬਰਨਾਮਾ: ਹੋਰਮੁਜ਼ ਜਲਮਾਰਗ ਤਣਾਅ ਵਧਿਆ, ਆਸਟ੍ਰੇਲੀਆ ਨੇ ਅਮਰੀਕੀ ਨਾਕਾਬੰਦੀ ਤੋਂ ਦੂਰੀ ਬਣਾਈ

4/13/2026
ਆਸਟ੍ਰੇਲੀਆਈ ਸਰਕਾਰ ਨੇ ਕਿਹਾ ਹੈ ਕਿ ਉਹ ਹੋਰਮੁਜ਼ ਜਲਮਾਰਗ ਵਿੱਚ ਜਹਾਜ਼ ਤਾਇਨਾਤ ਕਰਨ ਦੀ ਯੋਜਨਾ ਨਹੀਂ ਬਣਾ ਰਹੀ, ਜਦਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਨਾਕਾਬੰਦੀ ਵਿੱਚ ਹੋਰ ਦੇਸ਼ ਵੀ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਮੁਤਾਬਕ, ਆਸਟ੍ਰੇਲੀਆ ਨੂੰ ਇਸ ਸੰਬੰਧ ਵਿੱਚ ਅਮਰੀਕਾ ਵੱਲੋਂ ਕੋਈ ਰਸਮੀ ਬੇਨਤੀ ਪ੍ਰਾਪਤ ਨਹੀਂ ਹੋਈ। ਇਸ ਦੌਰਾਨ, ਅਮਰੀਕੀ ਕੇਂਦਰੀ ਕਮਾਨ ਨੇ ਕਿਹਾ ਹੈ ਕਿ ਉਹ ਸੋਮਵਾਰ ਸਵੇਰੇ 10 ਵਜੇ (ਅਮਰੀਕੀ ਸਮੇਂ) ਅਤੇ ਸਿਡਨੀ ਸਮੇਂ ਅਨੁਸਾਰ 14 ਅਪ੍ਰੈਲ ਬੁੱਧਵਾਰ ਸਵੇਰੇ 1 ਵਜੇ ਤੋਂ ਈਰਾਨੀ ਬੰਦਰਗਾਹਾਂ ਵੱਲ ਜਾਣ ਵਾਲੀ ਸਮੁੰਦਰੀ ਆਵਾਜਾਈ ‘ਤੇ ਨਾਕਾਬੰਦੀ ਸ਼ੁਰੂ ਕਰੇਗੀ। ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।

Duration:00:05:18