SBS Punjabi-logo

SBS Punjabi

SBS (Australia)

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Location:

Sydney, Australia

Description:

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Language:

Punjabi

Contact:

SBS Radio Sydney Locked Bag 028 Crows Nest NSW 1585 Australia 02-8333 2821


Episodes
Ask host to enable sharing for playback control

ਪੰਜਾਬੀ ਡਾਇਰੀ: ਦਲ-ਬਦਲੀ ‘ਤੇ ਸਿਆਸਤ ਗਰਮਾਈ, AAP ਵੱਲੋਂ ਸਖ਼ਤ ਕਾਰਵਾਈ ਦੀ ਮੰਗ

4/27/2026
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਕੋਲ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿੱਚ ਪਾਰਟੀ ਨਾਲ ਸਬੰਧਿਤ ਸੱਤ ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਗਈ ਹੈ ਜੋ 'ਆਪ' ਪਾਰਟੀ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ। ਸੰਜੇ ਸਿੰਘ ਨੇ ਇਹ ਵੀ ਕਿਹਾ ਕਿ 'ਆਪ' ਲੋੜ ਪੈਣ 'ਤੇ ਕਾਨੂੰਨੀ ਸਹਾਇਤਾ ਲੈਣ ਲਈ ਵੀ ਤਿਆਰ ਹੈ। ਇਸ ਸਮੇਤ ਪੰਜਾਬ ਤੋਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Duration:00:08:34

Ask host to enable sharing for playback control

Crafting spin while carrying culture: Victoria's U-15 cricket captain Kaevish Bhasin - ਮਿਲੋ ਵਿਕਟੋਰੀਆ ਦੀ ਅੰਡਰ-15 ਕ੍ਰਿਕਟ ਟੀਮ ਦੀ ਕਮਾਨ ਸੰਭਾਲਦੇ ਪੰਜਾਬੀ ਕਪਤਾਨ ਕੇਵਿਸ਼ ਭਸੀਨ ਨੂੰ

4/27/2026
Kaevish Bhasin wears his cultural headgear, the ‘patka’, with pride and hopes to don the gold and green baggy with equal honour. Currently the captain of Victoria’s Under-15 cricket team, the 14-year-old says he has been playing the gentleman's game since he was five. He has also been selected to train at the Indian Premier League Academy. He has already broken several records, including the stellar innings of 142 runs in the Downing Shield last season. Listen to this podcast to know more about his journey of balancing identity and love for cricket. - ਅੰਡਰ-15 ਵਿਕਟੋਰੀਆ ਟੀਮ ਦੀ ਕਮਾਨ ਸੰਭਾਲਣ ਵਾਲਾ ਪੰਜਾਬੀ ਮੂਲ ਦਾ ਕੇਵਿਸ਼ ਭਸੀਨ (14 ਸਾਲ) ਕ੍ਰਿਕੇਟ ਮੈਦਾਨ ’ਚ ਨਵੇਂ ਮਿਆਰ ਸੈੱਟ ਕਰ ਰਿਹਾ ਹੈ। ਡਾਊਲਿੰਗ ਸ਼ੀਲਡ ਵਿੱਚ 142 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਸਕੂਲੀ ਰਿਕਾਰਡ ਤੋੜਨਾ ਅਤੇ ਆਈਪੀਐਲ ਅਕਾਦਮੀ 'ਚ ਸਿਖਲਾਈ ਲਈ ਚੁਣੇ ਜਾਣਾ ਉਸ ਦੀ ਮਿਹਨਤ ਦੀ ਕਹਾਣੀ ਬਿਆਨ ਕਰਦੀ ਹੈ। ਕੇਵਿਸ਼ ਭਾਰਤੀ ਮੂਲ ਦੇ ਮਾਪਿਆਂ ਘਰ ਪੈਦਾ ਹੋਏ ਦੂਜੀ ਪੀੜੀ ਦੇ ਆਸਟ੍ਰੇਲੀਅਨ ਪੰਜਾਬੀ ਹਨ ਜੋ ਮਾਣ ਨਾਲ ਕੇਸਕੀ (ਪਟਕਾ) ਸਜਾ ਕੇ ਆਸਟ੍ਰੇਲੀਅਨ ਟੀਮ ਵਿੱਚ ਕ੍ਰਿਕੇਟ ਖੇਡਦੇ ਹਨ।

Duration:00:15:41

Ask host to enable sharing for playback control

ਖ਼ਬਰਨਾਮਾ: ਐਲਿਸ ਸਪ੍ਰਿੰਗਜ਼ ਵਿੱਚ 5 ਸਾਲਾ ਬੱਚੀ ਲਾਪਤਾ, ਪੁਲਿਸ ਵੱਲੋਂ ਅਗਵਾ ਕੀਤੇ ਜਾਣ ਦਾ ਸ਼ੱਕ

4/27/2026
ਨਾਰਦਰਨ ਟੈਰੀਟਰੀ ਦੇ ਐਲਿਸ ਸਪ੍ਰਿੰਗਜ਼ ਵਿੱਚ ਇੱਕ ਪੰਜ ਸਾਲ ਦੀ ਬੱਚੀ ਸ਼ੈਰੋਨ ਐਤਵਾਰ ਤੜਕੇ ਆਪਣੇ ਘਰ ਤੋਂ ਲਾਪਤਾ ਹੋ ਗਈ ਹੈ, Aqy ies ਮਾਮਲੇ ਨੂੰ ਪੁਲਿਸ ਸੰਭਾਵਿਤ ਅਗਵਾ dw kys ਮੰਨ ਰਹੀ ਹੈ। ਬੱਚੀ ਦੀ ਭਾਲ ਦੂਜੇ ਦਿਨ ਵੀ ਵੱਡੇ ਪੱਧਰ 'ਤੇ ਜਾਰੀ ਹੈ। ਇਸ ਮਾਮਲੇ 'ਚ ਪੁਲਿਸ 47 ਸਾਲਾ ਜੈਫਰਸਨ ਲੂਈਸ ਦੀ ਤਲਾਸ਼ ਲਈ ਜਨਤਾ ਤੋਂ ਮਦਦ ਮੰਗ ਰਹੀ ਹੈ, ਜਿਸਨੂੰ ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ। ਕਿਸੇ ਵੀ ਜਾਣਕਾਰੀ ਲਈ ਕ੍ਰਾਈਮ ਸਟੌਪਰਸ ਨੂੰ 1300 333 000 'ਤੇ ਸੰਪਰਕ ਕਰਨ ਜਾਂ ਐਮਰਜੈਂਸੀ ਵਿੱਚ ਟ੍ਰਿਪਲ ਜ਼ੀਰੋ 'ਤੇ ਕਾਲ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Duration:00:04:53

Ask host to enable sharing for playback control

ਅੰਤਰਰਾਸ਼ਟਰੀ ਰੈਸਲਰ ਸ਼ੈਂਕੀ ਸਿੰਘ ਨੇ ਰੈਸਲਿੰਗ ਰਿੰਗ ਵਿੱਚ ਹੁੰਦੀ ਕੁੱਟਮਾਰ ਦੀ ਦੱਸੀ ਅਸਲੀਅਤ

4/26/2026
ਜੇਕਰ ਤਸੀਂ ਅਨੁਸ਼ਾਸ਼ਿਤ ਜ਼ਿੰਦਗੀ ਜਿਉਂਦੇ ਹੋ ਅਤੇ ਤੁਸੀਂ ਸਮੇਂ ਦੇ ਪਾਬੰਦ ਹੋ ਤਾਂ ਤੁਸੀਂ ਜ਼ਿੰਦਗੀ ਵਿੱਚ ਕੋਈ ਵੀ ਮੁਕਾਮ ਹਾਸਿਲ ਕਰ ਸਕਦੇ ਹੋ। ਇਹ ਕਹਿਣਾ ਹੈ ਭਾਰਤੀ ਮੂਲ ਦੇ ਅੰਤਰਰਾਸ਼ਟਰੀ ਰੈਸਲਰ ਸ਼ੈਂਕੀ ਸਿੰਘ ਦਾ। ਆਸਟ੍ਰੇਲੀਆ ਵਿੱਚ ਇੱਕ ਰੈਸਲਿੰਗ ਕਰਨ ਆਏ ਸ਼ੈਂਕੀ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਜਿੱਥੇ ਰੈਸਲਿੰਗ ਰਿੰਗ ਵਿੱਚ ਹੁੰਦੀ ਕੁੁੱਟਮਾਰ ਸੰਬੰਧੀ ਬਣੀਆਂ ਧਾਰਨਾਵਾਂ ਬਾਰੇ ਖੁੱਲ੍ਹ ਕੇ ਜਵਾਬ ਦਿੱਤੇ ਉਥੇ ਹੀ ਉਭਰ ਰਹੇ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਸਫ਼ਲ ਹੋਣ ਦੇ ਗੁਰ ਵੀ ਦੱਸੇ ਹਨ। ਹੋਰ ਵੇਰਵੇ ਲਈ ਸੁਣੋ ਇਹ ਦਿਲਚਸਪ ਗੱਲਬਾਤ।

Duration:00:20:22

Ask host to enable sharing for playback control

Listen to the SBS Punjabi full radio program: ANZAC Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ANZAC ਡੇਅ ਵਿਸ਼ੇਸ਼

4/24/2026
In this ANZAC Day special program, we have dedicated a show to those who have served and sacrificed their lives in the Australian Defence Force, wars, and peacekeeping efforts. From a tribute through reciting the Ode to Remembrance poem in Punjabi to speaking with Australian-Sikh soldiers currently in service and knowing from them how they are celebrating the day, this program has many interesting presentations. Do not miss the special report which reveals how 'pugggaree' worn by every Australian soldier is a tribute to the brotherhood of Indian and Australian soldiers during World War I. All this and more can be enjoyed via this podcast. - ਐਸ ਬੀ ਐਸ ਪੰਜਾਬੀ ਦਾ ANZAC ਵਿਸ਼ੇਸ਼ ਪ੍ਰੋਗਰਾਮ ਆਸਟ੍ਰੇਲੀਆਈ ਰੱਖਿਆ ਬਲਾਂ, ਯੁੱਧਾਂ ਅਤੇ ਸ਼ਾਂਤੀ ਮਿਸ਼ਨਾਂ ਵਿੱਚ ਸੇਵਾ ਨਿਭਾਉਣ ਵਾਲਿਆਂ ਅਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਸਮਰਪਿਤ ਹੈ। ਪੰਜਾਬੀ ਵਿੱਚ ‘ਓਡ ਆਫ ਰਿਮੈਂਬਰੈਂਸ’ ਦੀ ਕਵਿਤਾ, ਮੌਜੂਦਾ ਸੇਵਾ ਕਰ ਰਹੇ ਆਸਟ੍ਰੇਲੀਆਈ-ਸਿੱਖ ਸੈਨਿਕਾਂ ਨਾਲ ਗੱਲਾਂਬਾਤਾਂ ਅਤੇ ਇੱਕ ਵਿਸ਼ੇਸ਼ ਰਿਪੋਰਟ ਸ਼ਾਮਲ ਹੈ, ਜੋ ਹਰ ਆਸਟ੍ਰੇਲੀਆਈ ਸੈਨਿਕ ਵਲੋਂ ਪਹਿਨੀ ਜਾਣ ਵਾਲੀ 'puggaree' ਦੇ ਇਤਿਹਾਸ ਅਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਭਾਰਤੀ-ਆਸਟ੍ਰੇਲੀਆਈ ਸੈਨਿਕਾਂ ਦੀ ਸਾਂਝ ਨੂੰ ਉਜਾਗਰ ਕਰਦੀ ਹੈ।

Duration:00:41:33

Ask host to enable sharing for playback control

ਖ਼ਬਰਾਂ ਫਟਾਫੱਟ: NDIS 'ਚ ਫੇਰਬਦਲ ਤੋਂ ਲੈ ਕੇ ਤੇਲ ਸੰਕਟ ਦੇ ਹੱਲ ਤੱਕ, ਜਾਣੋ ਦੇਸ਼-ਵਿਦੇਸ਼ ਤੋਂ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ

4/24/2026
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ NDIS ਦੇ ਵਾਧੇ ਦੀ ਦਰ ਨੂੰ ਘਟਾਉਣ ਦੀਆਂ ਆਪਣੀਆਂ ਸਰਕਾਰੀ ਯੋਜਨਾਵਾਂ ਦਾ ਬਚਾਅ ਕੀਤਾ ਹੈ। ਇਹਨਾਂ ਤਬਦੀਲੀਆਂ ਦਾ ਉਦੇਸ਼ 160,000 ਲੋਕਾਂ ਨੂੰ ਇਸ ਸਕੀਮ ਤੋਂ ਬਾਹਰ ਕਰਨਾ ਹੈ। ਇਸਤੋਂ ਇਲਾਵਾ ਸੰਘੀ ਸਰਕਾਰ ਨੇ ਆਸਟ੍ਰੇਲੀਆਈ ਕੰਪਨੀਆਂ ਲਈ 200 ਮਿਲੀਅਨ ਲੀਟਰ ਡੀਜ਼ਲ ਦੀ ਹੋਰ ਸਪਲਾਈ ਯਕੀਨੀ ਬਣਾ ਲਈ ਹੈ। ਕੌਮਾਂਤਰੀ ਖ਼ਬਰ 'ਚ ਇਜ਼ਰਾਈਲ ਅਤੇ ਲੇਬਨਾਨ ਨੇ ਜੰਗਬੰਦੀ ਨੂੰ ਤਿੰਨ ਹਫ਼ਤਿਆਂ ਲਈ ਵਧਾਉਣ ਨੂੰ ਸਹਿਮਤੀ ਦੇ ਦਿੱਤੀ ਹੈ। ਭਾਰਤ ਦੀ ਗੱਲ ਕਰੀਏ ਤਾਂ, ਪੱਛਮੀ-ਬੰਗਾਲ ਅਤੇ ਤਮਿਲਨਾਡੂ ਵਿਧਾਨ ਸਭਾ ਚੋਣਾਂ ਲਈ 23 ਅਪ੍ਰੈਲ ਨੂੰ ਰਿਕਾਰਡ ਤੋੜ ਵੋਟਿੰਗ ਦਰਜ ਕੀਤੀ ਗਈ। ਇਹਨਾਂ ਤੋਂ ਇਲਾਵਾ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Duration:00:05:58

Ask host to enable sharing for playback control

ਖ਼ਬਰਨਾਮਾ: ਦਬਾਅ ਦੇ ਬਾਵਜੂਦ ਗੈਸ ਨਿਰਯਾਤ ਕੰਪਨੀਆਂ ‘ਤੇ ਬਜਟ ਵਿੱਚ ਨਵਾਂ ਟੈਕਸ ਨਹੀਂ ਲਾਗੂ ਹੋਵੇਗਾ

4/24/2026
ਆਉਣ ਵਾਲੇ ਸੰਘੀ ਬਜਟ ਵਿੱਚ ਗੈਸ ਨਿਰਯਾਤ ‘ਤੇ ਨਵਾਂ ਟੈਕਸ ਲਾਗੂ ਹੋਣ ਦੀ ਸੰਭਾਵਨਾ ਘੱਟ ਦਿਖ ਰਹੀ ਹੈ, ਹਾਲਾਂਕਿ 25 ਫ਼ੀਸਦੀ ਟੈਕਸ ਦੀ ਮੰਗ ਤੇਜ਼ ਹੋ ਰਹੀ ਸੀ। ਸਰੋਤ ਮੰਤਰੀ ਮੈਡੇਲੀਨ ਕਿੰਗ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਆਇਆ। ਇਸ ਦੇ ਬਾਵਜੂਦ, ਸੈਨੇਟ ਜਾਂਚ ਵਿੱਚ ਗੈਸ ਉਦਯੋਗ ‘ਤੇ ਘੱਟ ਟੈਕਸ ਲੱਗਣ ਦੀ ਗੱਲ ਸਾਹਮਣੇ ਆਈ ਹੈ, ਜਦਕਿ ਸੁਤੰਤਰ ਸੈਨੇਟਰ ਡੇਵਿਡ ਪੋਕੌਕ ਨੇ ਖਾਸ ਗੈਸ ਨਿਰਯਾਤ ਟੈਕਸ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

Duration:00:04:13

Ask host to enable sharing for playback control

ਪੰਜਾਬੀ ਡਾਇਸਪੋਰਾ : ਨਿਊਜ਼ੀਲੈਂਡ ਪੁੱਜੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਮਾਓਰੀ ਭਾਈਚਾਰੇ ਨੇ ਕੀਤਾ ਸਨਮਾਨ

4/23/2026
ਨਿਊਜ਼ੀਲੈਂਡ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਪਾਪਾਕੋਰਾ ਮੋਰਾਈ ਦੇ ਵਿੱਚ ਮਾਓਰੀ ਭਾਈਚਾਰੇ ਵੱਲੋਂ ਰਵਾਇਤੀ ਤਰੀਕੇ ਨਾਲ ਸਨਮਾਨ ਕੀਤਾ ਗਿਆ। ਇਸ ਦੌਰਾਨ ਦੋਵਾਂ ਭਾਈਚਾਰਿਆਂ ਵਿਚਕਾਰ ਸੱਭਿਆਚਾਰਕ ਰਵਾਇਤਾਂ ਅਤੇ ਪਰੰਪਰਾਵਾਂ ਬਾਰੇ ਵਿਚਾਰਾਂ ਦੀ ਸਾਂਝ ਵੀ ਪਾਈ ਗਈ। ਮਾਓਰੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਹਾਲ ਹੀ ਵਿੱਚ ਕੁਝ ਅਨਸਰਾਂ ਵੱਲੋਂ ਹਾਕਾ ਰਵਾਇਤੀ ਨਾਚ ਦੀ ਗਲਤ ਵਰਤੋਂ ਕਰਦੇ ਹੋਏ ਸਿੱਖਾਂ ਦੇ ਨਗਰ ਕੀਰਤਨ ਦਾ ਵਿਰੋਧ ਕਰਨ ਸਬੰਧੀ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਮਾਓਰੀ ਭਾਈਚਾਰਾ, ਹਮੇਸ਼ਾ ਸਿੱਖ ਭਾਈਚਾਰੇ ਨਾਲ ਖੜ੍ਹਾ ਨਜ਼ਰ ਆਵੇਗਾ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ

Duration:00:07:28

Ask host to enable sharing for playback control

'ਮੈਨੂੰ ਪੰਜਾਬੀਅਤ ਨਾਲ ਪਿਆਰ ਹੋ ਗਿਆ' ਨਿਊਜ਼ੀਲੈਂਡ ਦੀ ਐਬੀ ਸਾਰਾ ਸਿੰਘ ਦਾ ਯੂਟਿਊਬ ਤੋਂ ਪੰਜਾਬੀ ਫਿਲਮਾਂ ਤੱਕ ਦਾ ਸਫ਼ਰ

4/23/2026
ਆਕਲੈਂਡ ਦੀ ਰਹਿਣ ਵਾਲੀ ਐਬੀ ਸਾਰਾ ਸਿੰਘ ਆਪਣੇ ਪਤੀ ਮਨੀ ਸਿੰਘ ਨਾਲ YouTube ਚੈਨਲ The Modern Singhs ਰਾਹੀਂ ਸਕਾਟਿਸ਼ ਅਤੇ ਪੰਜਾਬੀ ਸਭਿਆਚਾਰ ਦੇ ਖੂਬਸੂਰਤ ਮਿਲਾਪ ਨੂੰ ਵੀ-ਲੌਗਜ਼ (vlogs) ਰਾਹੀਂ ਪੇਸ਼ ਕਰਦੀ ਹੈ। ਵਿਆਹ ਤੋਂ ਬਾਅਦ ਉਸ ਨੇ ਪੰਜਾਬੀ ਭਾਸ਼ਾ ਅਤੇ ਰਸਮਾਂ-ਰਿਵਾਜਾਂ ਨੂੰ ਨਾ ਸਿਰਫ਼ ਅਪਣਾਇਆ, ਸਗੋਂ ਆਪਣੇ ਪੇਸ਼ੇ ਦਾ ਅਹਿਮ ਹਿੱਸਾ ਵੀ ਬਣਾਇਆ। ਇਸ ਸਾਲ ਉਹ ਪੰਜਾਬੀ ਕਾਮੇਡੀ ਫਿਲਮ ‘ਖੁਸ਼ਖਬਰੀ’ ਵਿੱਚ ਇੱਕ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆ ਰਹੀ ਹੈ। ਇਸ ਗੱਲਬਾਤ ਵਿੱਚ ਜਾਣੋ ਕਿ ਕਿਸ ਤਰ੍ਹਾਂ ਉਸ ਨੇ ਇੱਕ ਵਿਦੇਸ਼ੀ ਪਰਿਵਾਰ ਤੋਂ ਪੰਜਾਬੀ ਫਿਲਮ ਇੰਡਸਟਰੀ ਤੱਕ ਦਾ ਸਫ਼ਰ ਤੈਅ ਕੀਤਾ, ਅਤੇ ਇਸ ਦੌਰਾਨ ਮਿਲੀਆਂ ਚੁਣੌਤੀਆਂ, ਤਜਰਬਿਆਂ ਅਤੇ ਕਾਮਯਾਬੀਆਂ ਬਾਰੇ ਵੀ ਜਾਣੋ।

Duration:00:27:48

Ask host to enable sharing for playback control

ਖ਼ਬਰਨਾਮਾ: ਲੈਬਨਾਨ ਵਿੱਚ ਪੱਤਰਕਾਰਾਂ ਦੀ ਮੌਤ ‘ਤੇ ਕਾਨੂੰਨੀ ਕਾਰਵਾਈ, ਆਸਟ੍ਰੇਲੀਆ ਵਿੱਚ ਇੰਧਨ ਅਤੇ ਐਨਡੀਆਈਐਸ ‘ਤੇ ਚਰਚਾ ਤੇਜ਼

4/23/2026
ਲੈਬਨਾਨ ਦੇ ਪ੍ਰਧਾਨ ਮੰਤਰੀ ਨਵਾਫ਼ ਸਲਾਮ ਵੱਲੋਂ ਪੱਤਰਕਾਰਾਂ ਦੀ ਮੌਤ ਦੇ ਮਾਮਲੇ ‘ਚ ਇਸਰਾਇਲ ਖ਼ਿਲਾਫ਼ ਕਾਨੂੰਨੀ ਵਿਕਲਪਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇੰਧਨ ਸੰਕਟ ‘ਤੇ ਰਾਸ਼ਟਰੀ ਕੈਬਿਨੇਟ ਮੀਟਿੰਗ ਬੁਲਾਈ ਹੈ। ਐਨਡੀਆਈਐਸ ਸੁਧਾਰਾਂ, ਘਟ ਰਹੀਆਂ ਟੀਕਾਕਰਨ ਦਰਾਂ ਅਤੇ ਅੰਤਰਰਾਸ਼ਟਰੀ ਤਣਾਅ ਦੇ ਮੱਦੇਨਜ਼ਰ ਇਹ ਮੁੱਖ ਖ਼ਬਰਾਂ ਵਿਸ਼ਵ ਪੱਧਰ ‘ਤੇ ਵੱਡੇ ਪ੍ਰਭਾਵ ਦਰਸਾਉਂਦੀਆਂ ਹਨ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਇਹ ਪੌਡਕਾਸਟ ਸੁਣੋ...

Duration:00:05:09

Ask host to enable sharing for playback control

ANZAC Day Special: Historians trace the Indian origins of the 'puggaree' in the slouch hat - ANZAC Day ਵਿਸ਼ੇਸ਼: ਆਸਟ੍ਰੇਲੀਆਈ ਫੌਜ ਦੀ ਸਲਾਉਚ ਹੈਟ ਨਾਲ ਜੁੜਿਆ ਭਾਰਤੀ ਨਾਤਾ, ਜਾਣੋ ‘puggaree’ ਦਾ ਪਿਛੋਕੜ

4/22/2026
The iconic Australian slouch hat, a symbol of Australian military pride, features a khaki puggaree wrapped around its brim. The word 'Puggaree' is derived from the Indian word 'Pagari'. Many historians believe this khaki element of the slouch hat was influenced by contact between Australian and Indian soldiers during colonial campaigns and World War I. Join us for this special podcast episode, where Indian and Australian historians explore the fascinating journey of the traditional Indian headgear and its influence on Australian military style. - ਆਸਟ੍ਰੇਲੀਆਈ ਰੱਖਿਆ ਬਲ ਦੀ ਪ੍ਰਸਿੱਧ ਸਲਾਉਚ ਹੈਟ (slouch hat) ਸਿਰਫ਼ ਫੌਜੀ ਮਾਣ ਦੀ ਨਿਸ਼ਾਨੀ ਹੀ ਨਹੀਂ, ਸਗੋਂ ਇਸ ਨਾਲ ਭਾਰਤੀ ਵਿਰਾਸਤ ਦਾ ਵੀ ਗੂੜ੍ਹਾ ਨਾਤਾ ਜੁੜਿਆ ਹੈ। ਇਸ ਟੋਪੀ ‘ਤੇ ਪਹਿਨੀ ਜਾਣ ਵਾਲੀ ਖਾਕੀ ਰੰਗ ਦੀ ‘puggaree' ਭਾਰਤੀ ਪੱਗੜੀ ਤੋਂ ਪ੍ਰੇਰਿਤ ਹੈ, ਜੋ ਆਸਟ੍ਰੇਲੀਆਈ ਫੌਜੀ ਵਰਦੀ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਰਵਾਇਤੀ ਭਾਰਤੀ ਪੱਗੜੀ ਆਸਟ੍ਰੇਲੀਆਈ ਫੌਜੀ ਵਰਦੀ ਦਾ ਹਿੱਸਾ ਕਿਵੇਂ ਬਣੀ? ਇਸ ਦੇ ਪਿੱਛੇ ਦੀ ਦਿਲਚਸਪ ਤੇ ਇਤਿਹਾਸਕ ਖੋਜ ਦੁਆਰਾ ਇਕੱਤਰ ਕੀਤੀ ਜਾਣਕਾਰੀ ਲਈ ਸੁਣੋ ਐਸ ਬੀ ਐਸ ਪੰਜਾਬੀ ਦਾ ਇਹ ਖਾਸ ਪੌਡਕਾਸਟ।

Duration:00:09:15

Ask host to enable sharing for playback control

ਬਾਲੀਵੁੱਡ ਗੱਪਸ਼ੱਪ: ਵਿਵਾਦਿਤ ਇਤਿਹਾਸਿਕ ਸਵਾਲਾਂ ‘ਤੇ ਆਧਾਰਿਤ ਸੰਜੇ ਦੱਤ ਦੀ ਫਿਲਮ ‘ਆਖਰੀ ਸਵਾਲ’ 8 ਮਈ ਨੂੰ ਰੀਲੀਜ਼

4/22/2026
ਫਿਲਮ 'ਆਖਰੀ ਸਵਾਲ' ਮਹਾਤਮਾ ਗਾਂਧੀ ਦੀ ਹੱਤਿਆ, ਬਾਬਰੀ ਮਸਜਿਦ ਵਿਵਾਦ ਅਤੇ ਐਮਰਜੈਂਸੀ ਵਰਗੇ ਸੰਵੇਦਨਸ਼ੀਲ ਮਾਮਲਿਆਂ ਨਾਲ ਜੁੜੇ ਸਵਾਲਾਂ ਨੂੰ ਛੇੜਦੀ ਹੈ। ਇਹ ਫਿਲਮ 8 ਮਈ 2026 ਨੂੰ ਦੁਨੀਆ ਭਰ ਵਿੱਚ ਰੀਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਇਤਿਹਾਸ ਦੇ ਕਈ ਗੁੰਝਲਦਾਰ ਪੱਖਾਂ ‘ਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਅਤੇ ਅਨੇਕਾਂ ਹੋਰ ਫਿਲਮੀ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...

Duration:00:05:26

Ask host to enable sharing for playback control

The overlooked story: Aboriginal and Torres Strait Islander service on ANZAC Day - ਆਸਟ੍ਰੇਲੀਆ ਐਕਸਪਲੇਨਡ: ANZAC ਡੇਅ 'ਤੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਵਾਸੀਆਂ ਦੀ ਸੇਵਾ ਦੀ ਕਹਾਣੀ

4/22/2026
Each year Australians gather on ANZAC Day to remember those who served in wars, conflicts and peacekeeping missions. But whose stories are we remembering? Are there stories we don’t always hear? In this episode we explore an important part of Australia’s history that has often been overlooked—the service of Aboriginal and Torres Strait Islander peoples. - ਐਨਜ਼ੈਕ ਡੇਅ ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਦਿਨਾਂ ਵਿੱਚੋਂ ਇੱਕ ਹੈ। ਹਰ ਸਾਲ, ਆਸਟ੍ਰੇਲੀਅਨ ਲੋਕ ਐਨਜ਼ੈਕ ਡੇਅ ਮੌਕੇ ਯੁੱਧਾਂ, ਸੰਘਰਸ਼ਾਂ ਅਤੇ ਸ਼ਾਂਤੀ ਅਭਿਆਨਾਂ ਵਿੱਚ ਸੇਵਾ ਦੇਣ ਵਾਲਿਆਂ ਨੂੰ ਯਾਦ ਕਰਨ ਲਈ ਇਕੱਠੇ ਹੁੰਦੇ ਹਨ। ਪਰ ਅਸੀਂ ਕਿਨ੍ਹਾਂ ਦੀਆਂ ਕਹਾਣੀਆਂ ਨੂੰ ਯਾਦ ਕਰ ਰਹੇ ਹਾਂ ਅਤੇ ਕੀ ਅਜਿਹੀਆਂ ਵੀ ਕਹਾਣੀਆਂ ਹਨ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਨਹੀਂ ਸੁਣਦੇ? ਇਸ ਐਪੀਸੋਡ ਵਿੱਚ, ਅਸੀਂ ਆਸਟ੍ਰੇਲੀਆ ਦੇ ਇਤਿਹਾਸ ਦੇ ਇੱਕ ਮਹੱਤਵਪੂਰਨ ਹਿੱਸੇ ਦੀ ਪੜਚੋਲ ਕਰਦੇ ਹਾਂ, ਜਿਸ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ ਹੈ - ਆਦਿਵਾਸੀ ਅਤੇ ਟੋਰਸ ਸਟਰੇਟ ਆਈਲੈਂਡਰ ਸਮੂਹ ਦੇ ਲੋਕਾਂ ਦੀ ਸੇਵਾ।

Duration:00:08:46

Ask host to enable sharing for playback control

ਖ਼ਬਰਨਾਮਾ: ਇਰਾਨ ਸੀਜ਼ਫ਼ਾਇਰ ਵਧਿਆ, ਮੱਧ ਪੂਰਬ ‘ਚ ਝੜਪਾਂ ਤੇ ਆਸਟ੍ਰੇਲੀਆ ‘ਚ ਡੀਜ਼ਲ ਸਪਲਾਈ ਮਜ਼ਬੂਤ

4/22/2026
ਇਰਾਨ ਨਾਲ ਸੀਜ਼ਫ਼ਾਇਰ ਦੀ ਮਿਆਦ ਵਧਾਉਣ ਨਾਲ ਕੂਟਨੀਤਿਕ ਕੋਸ਼ਿਸ਼ਾਂ ਨੂੰ ਰਫ਼ਤਾਰ ਮਿਲੀ ਹੈ, ਜਦਕਿ ਲੈਬਨਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਜਾਰੀ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਸਰਕਾਰ ਨੇ ਡੀਜ਼ਲ ਸਪਲਾਈ ਵਧਾਈ ਹੈ ਅਤੇ ਨਾਰਦਰਨ ਟੈਰੀਟਰੀ ਵਿੱਚ ਰਹਾਇਸ਼ੀ ਹਾਲਤਾਂ ‘ਤੇ ਕਾਨੂੰਨੀ ਕਾਰਵਾਈ ਸ਼ੁਰੂ ਹੋਈ ਹੈ। ਦੂਜੇ ਪਾਸੇ, ਸੰਯੁਕਤ ਰਾਸ਼ਟਰ ਦੀ ਅਗਵਾਈ ਲਈ ਮਹਿਲਾ ਪ੍ਰਤੀਨਿਧਿਤਾ ‘ਤੇ ਵੀ ਚਰਚਾ ਤੇਜ਼ ਹੋ ਰਹੀ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ…

Duration:00:04:24

Ask host to enable sharing for playback control

ਪਾਕਿਸਤਾਨ ਡਾਇਰੀ: ਕਸਟਮ ਵਿਭਾਗ ਦੀ ਕਾਰਵਾਈ ਗੈਰ-ਕਾਨੂੰਨੀ, ਅਦਾਲਤ ਨੇ ਜ਼ਬਤ ਕੀਤਾ ਸੋਨਾ ਮੋੜਨ ਦੇ ਦਿੱਤੇ ਹੁਕਮ

4/21/2026
ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਦੇ ਕਸਟਮ ਵਿਭਾਗ ਨੂੰ ਹੁਕਮ ਦਿੱਤਾ ਹੈ ਕਿ ਉਹ ਇੱਕ ਪਟੀਸ਼ਨਕਰਤਾ ਨੂੰ ਸ਼ੁੱਧ ਸੋਨੇ ਦੀ ਇੱਟ ਅਤੇ 10,000 ਅਮਰੀਕੀ ਡਾਲਰ ਵਾਪਸ ਕਰੇ। ਅਦਾਲਤ ਨੇ ਫੈਸਲਾ ਸੁਣਾਇਆ ਕਿ ਅਧਿਕਾਰੀਆਂ ਨੇ ਜ਼ਬਤ ਕੀਤੀ ਸੰਪਤੀ ਯਾਨੀ ਸੋਨੇ ਦੀ ਇੱਟ ਦੀ ਥਾਂ ਆਪਣੀ ਮਰਜ਼ੀ ਨਾਲ ਤੈਅ ਕੀਤੀ ਮੁਦਰਾ ਰਾਸ਼ੀ ਦੇ ਕੇ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕੀਤਾ ਸੀ। ਹੋਰ ਵੇਰਵਿਆਂ ਅਤੇ ਪਾਕਿਸਤਾਨ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

Duration:00:06:50

Ask host to enable sharing for playback control

ਪੱਗ ਦੀ ਸ਼ਾਨ ਨਾਲ ਬੌਡੀਬਿਲਡਿੰਗ ਵਿੱਚ ਮੱਲ ਮਾਰਦੇ ਹੋਏ ਮੈਲਬਰਨ ਦੇ ਦਲਵਿੰਦਰ ਸੋਮਲ ਨੇ 3 ਗੋਲਡ ਸਮੇਤ ਜਿੱਤੇ 5 ਤਗਮੇ

4/21/2026
ਆਸਟ੍ਰੇਲੀਆ ਦੇ ਫਿੱਟਨੈੱਸ ਐਕਸ-ਪੋਅ ਦੌਰਾਨ ਹੋਏ ICN Melbourne Muscle & Model Show ਵਿੱਚ ਮੈਲਬਰਨ ਰਹਿਣ ਵਾਲੇ ਦਲਵਿੰਦਰ ਸੋਮਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਆਪਣੇ ਨਾਮ ਕੀਤੇ ਹਨ। ਇਹ ਮੁਕਾਬਲਾ ਫਿੱਟਨੈੱਸ ਉਦਯੋਗ ਦਾ ਇੱਕ ਵੱਡਾ ਮੰਚ ਮੰਨਿਆ ਜਾਂਦਾ ਹੈ, ਜਿਸ ਵਿੱਚ ਬਾਡੀ-ਬਿਲਡਿੰਗ ਤੋਂ ਇਲਾਵਾ ਕਈ ਹੋਰ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਦਲਵਿੰਦਰ ਦੱਸਦੇ ਹਨ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਪਹਿਲਾ ਬਾਡੀ-ਬਿਲਡਿੰਗ ਮੁਕਾਬਲਾ ਸੀ ਅਤੇ ਪੱਗ ਬੰਨ੍ਹ ਕੇ ਹਿੱਸਾ ਲੈਣਾ, ਉਨ੍ਹਾਂ ਲਈ ਆਪਣੇ ਆਪ ਵਿੱਚ ਇੱਕ ਵੱਖਰਾ ਤਜਰਬਾ ਸੀ।

Duration:00:15:34

Ask host to enable sharing for playback control

ਖ਼ਬਰਨਾਮਾ: ਵਿਸ਼ਵ ਤੇਲ ਸੰਕਟ ਦੇ ਚਲਦੇ ਪ੍ਰਧਾਨ ਮੰਤਰੀ ਐਲਬਨੀਜ਼ੀ ਨੇ ਸੱਦੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਤੀਜੀ ਅਹਿਮ ਮੀਟਿੰਗ

4/21/2026
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਵਿਸ਼ਵ ਵਿਆਪੀ ਤੇਲ ਸੰਕਟ ਦੇ ਮੱਦੇਨਜ਼ਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਫਰਵਰੀ ਦੇ ਅਖੀਰ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਹਮਲੇ ਸ਼ੁਰੂ ਹੋਣ ਤੋਂ ਬਾਅਦ ਇਹ ਪ੍ਰੀਮੀਅਰਾਂ ਅਤੇ ਮੁੱਖ ਮੰਤਰੀਆਂ ਨਾਲ ਤੀਜੀ ਮੀਟਿੰਗ ਹੋਵੇਗੀ। ਇਸ ਖ਼ਬਰ ਦੇ ਵਿਸਥਾਰ ਅਤੇ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Duration:00:05:11

Ask host to enable sharing for playback control

ਡਿਜਿਟਲ ਯੁੱਗ ਵਿੱਚ ਵੀ ਨਕਦੀ ਪ੍ਰਬਲ, ਅੰਕੜਿਆਂ ਮੁਤਾਬਿਕ 2022 ਦੇ ਮੁਕਾਬਲੇ 2025 ਵਿੱਚ ਜ਼ਿਆਦਾ ਲੋਕਾਂ ਨੇ ਵਰਤਿਆ ਕੈਸ਼

4/21/2026
ਕੈਸ਼ਲੈੱਸ ਸਮਾਜ ਵੱਲ ਵਧ ਰਹੇ ਆਸਟ੍ਰੇਲੀਆ ਵਿੱਚ ਨਕਦ ਪੈਸੇ ਦੀ ਵਰਤੋਂ ਘਟਣ ਦੀ ਬਜਾਏ ਹੌਲੀ-ਹੌਲੀ ਵਾਪਸੀ ਕਰ ਰਹੀ ਹੈ। ਕੇਂਦਰੀ ਬੈਂਕ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਛੋਟੀਆਂ ਖਰੀਦਾਂ, ਬਜਟ ਕੰਟਰੋਲ ਅਤੇ ਸੁਰੱਖਿਆ ਕਾਰਨਾਂ ਕਰਕੇ ਲੋਕ ਅਜੇ ਵੀ ਨਕਦ ‘ਤੇ ਨਿਰਭਰ ਹਨ। ਖਾਸ ਕਰਕੇ ਵੱਡੀ ਉਮਰ ਦੇ ਲੋਕਾਂ, ਘੱਟ ਆਮਦਨ ਵਾਲਿਆਂ ਅਤੇ ਖੇਤਰੀ ਇਲਾਕਿਆਂ ਵਿੱਚ ਰਹਿਣ ਵਾਲਿਆਂ ਲਈ ਨਕਦ ਇੱਕ ਮਹੱਤਵਪੂਰਨ ਭੁਗਤਾਨ ਸਾਧਨ ਬਣਿਆ ਹੋਇਆ ਹੈ। ਡਿਜਿਟਲ ਭੁਗਤਾਨਾਂ ਦੇ ਵਾਧੇ ਦੇ ਬਾਵਜੂਦ, ਨਕਦ ਅਜੇ ਵੀ ਇੱਕ ਜ਼ਰੂਰੀ 'ਬੈਕਅੱਪ' ਵਜੋਂ ਆਪਣੀ ਥਾਂ ਕਾਇਮ ਰੱਖ ਰਿਹਾ ਹੈ।

Duration:00:04:36

Ask host to enable sharing for playback control

ਪੰਜਾਬੀ ਡਾਇਰੀ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਬੇਅਦਬੀ ਬਿੱਲ ਨੂੰ ਪ੍ਰਵਾਨਗੀ

4/20/2026
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਿਆਸੀ ਅਤੇ ਕਾਨੂੰਨੀ ਅੜਿੱਕਿਆਂ ਦੇ ਬਾਵਜੂਦ ਸ਼੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਕਾਨੂੰਨ ਅਧੀਨ ਬੇਅਦਬੀ ਕਰਨ ਜਾਂ ਇਸ ਨਾਲ ਜੁੜੀ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ ਲਈ 10 ਸਾਲ ਤੋਂ ਲੈ ਕਿ ਉਮਰ ਕੈਦ ਤੱਕ ਦੀ ਸਜ਼ਾ, 5 ਲੱਖ ਤੋਂ 25 ਲੱਖ ਰੁਪਏ ਤੱਕ ਜੁਰਮਾਨਾ ਅਤੇ ਜਾਇਦਾਦ ਜ਼ਬਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਸਦੇ ਨਾਲ ਹੀ ਅਪਮਾਨਜਨਕ ਸਮੱਗਰੀ ਪ੍ਰਕਾਸ਼ਿਤ ਕਰਨਾ ਵੀ ਅਪਰਾਧ ਹੋਵੇਗਾ। ਇਸਦੇ ਸਮੇਤ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। ..

Duration:00:09:32

Ask host to enable sharing for playback control

ਗੈਲੀਪੋਲੀ ਜੰਗ ਦਾ ਅਣਸੁਣਿਆ ਪੱਖ: ਐਨਜ਼ੈਕ ਸੈਨਿਕਾਂ ਨਾਲ ਲੜੇ ਭਾਰਤੀ ਸੈਨਿਕਾਂ ਦੀ ਕਹਾਣੀ

4/20/2026
ਪਹਿਲੇ ਵਿਸ਼ਵ ਯੁੱਧ ਦੌਰਾਨ 1915 ਵਿੱਚ ਹੋਈ ਗੈਲੀਪੋਲੀ ਮੁਹਿੰਮ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਐਨਜ਼ੈਕ ਸੈਨਿਕਾਂ ਦੀ ਬਹਾਦੁਰੀ ਲਈ ਯਾਦ ਕੀਤਾ ਜਾਂਦਾ ਹੈ। ਹਜ਼ਾਰਾਂ ਭਾਰਤੀ ਸੈਨਿਕ, ਜਿਨ੍ਹਾਂ ਨੇ ਐਨਜ਼ੈਕ ਸੈਨਿਕਾਂ ਦੇ ਨਾਲ ਮਿਲ ਕੇ ਜੰਗ ਲੜੀ ਅਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ, ਇਸ ਜੰਗ ਦਾ ਇੱਕ ਮਹੱਤਵਪੂਰਨ ਪੱਖ ਸਨ। ਇਸੇ ਪ੍ਰਸੰਗ ਵਿੱਚ, ਸਿਡਨੀ ਦੀ ਬਲੈਕਟਾਊਨ ਲਾਇਬ੍ਰੇਰੀ ਵਿੱਚ ਇੱਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਜੋ ਗੈਲੀਪੋਲੀ ਅਤੇ ਹੋਰ ਜੰਗਾਂ ਵਿੱਚ ਸਿੱਖ ਸੈਨਿਕਾਂ ਦੇ ਯੋਗਦਾਨ ਨੂੰ ਉਜਾਗਰ ਕਰਦੀ ਹੈ।

Duration:00:05:31